ਇਮਰਾਨ ਖ਼ਾਨ ਤੇ ਨੁਸਰਤ ਫਤਿਹ ਅਲੀ ਖ਼ਾਨ ਦੀ ਜਲੰਧਰ ਤੋਂ ਕਿਵੇਂ ਸ਼ੁਰੂ ਹੋਈ ਦੋਸਤੀ ਦੀ ਕਹਾਣੀ

ਪ੍ਰਕਾਸ਼ਿਤ

ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਵਿੱਚ ਸੋਸ਼ਲ ਮੀਡੀਆ 'ਤੇ ਇਹ ਚਰਚਾ ਚੱਲ ਰਹੀ ਹੈ ਕਿ ਕੀ ਨੁਸਰਤ ਫਤਿਹ ਅਲੀ ਖਾਨ ਨੂੰ ਕੌਮਾਂਤਰੀ ਪ੍ਰਸਿੱਧੀ ਦਿਵਾਉਣ ਵਿੱਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੋਈ ਭੂਮਿਕਾ ਹੈ?

ਇਸ ਦੀ ਸ਼ੁਰੂਆਤ ਐਤਵਾਰ ਨੂੰ ਉਦੋਂ ਹੋਈ ਜਦੋਂ ਇਮਰਾਨ ਖਾਨ ਇਸਲਾਮਾਬਾਦ ਵਿੱਚ ਇੱਕ ਫਿਲਮ ਫੈਸਟੀਵਲ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ,' 'ਜਦੋਂ ਮੈਂ ਸ਼ੌਕਤ ਖਾਨਮ (ਹਸਪਤਾਲ) ਬਣਾਉਣਾ ਸੀ ਤਾਂ ਪਾਕਿਸਤਾਨੀ ਭਾਈਚਾਰੇ ਤੋਂ ਪੈਸੇ ਇਕੱਠੇ ਕਰਨ ਲਈ, ਮੈਂ ਨੁਸਰਤ ਫਤਿਹ ਅਲੀ ਖਾਨ ਨੂੰ ਇੰਗਲੈਂਡ ਅਤੇ ਅਮਰੀਕਾ ਦੌਰੇ ’ਤੇ ਆਪਣੇ ਨਾਲ ਲੈ ਜਾਂਦਾ। ਕਿਉਂਕਿ ਮੈਂ ਮਿਕ ਜੈੱਗਰ, ਪੀਟਰ ਗੈਬਰੀਅਲ, ਸਟਿੰਗ ਵਰਗੇ ਵੱਡੇ ਪੌਪ ਸਿਤਾਰਿਆਂ ਨੂੰ ਜਾਣਦਾ ਸੀ।"

ਰਿਪੋਰਟ: ਮੁਹੰਮਦ ਕਾਜਿਮ, ਵੀਡੀਓ: ਸ਼ੁਭਮ ਕੌਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)