ਪਾਕਿਸਤਾਨ ਵਿੱਚ ਘੱਟ-ਗਿਣਤੀਆਂ ਦਾ ਜਬਰੀ ਧਰਮ ਪਰਿਵਰਤਨ ਕਰਨਾ ਕਿਵੇਂ ਵੱਡੀ ਸਮੱਸਿਆ ਹੈ

ਪ੍ਰਕਾਸ਼ਿਤ

ਸਿੰਧ ਪ੍ਰਾਂਤ ਤੋਂ ਅਕਸਰ ਹੀ ਪਿਆਰ ਅਤੇ ਵਿਆਹ ਦੇ ਨਾਂ 'ਤੇ ਹਿੰਦੂ ਔਰਤਾਂ ਦੇ ਧਰਮ ਪਰਿਵਰਤਨ ਦੇ ਮਾਮਲੇ ਸਾਹਮਣੇ ਆਉਂਦੇ ਹਨ।

ਹਾਲਾਂਕਿ, ਜ਼ਬਰਦਸਤੀ ਧਰਮ ਪਰਵਰਤਨ ਦੇ ਮਾਮਲਿਆਂ ਦੀ ਗਿਣਤੀ ਬਾਰੇ ਭਰੋਸੇਯੋਗ ਅੰਕੜੇ ਪਾਕਿਸਤਾਨ ਸਰਕਾਰ ਕੋਲ ਉਪਲਬਧ ਨਹੀਂ ਹਨ।

ਦੇਹਰਕੀ ਦਾ ਇਹ ਧਾਰਮਿਕ ਅਸਥਾਨ ਧਰਮ ਪਰਿਵਰਤਨ ਲਈ ਬਹੁਤ ਮਸ਼ਹੂਰ ਹੈ ਅਤੇ ਜ਼ਿਆਦਾਤਰ ਹਿੰਦੂਆਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦੀਆਂ ਧੀਆਂ ਨੂੰ ਨਾ ਸਿਰਫ਼ ਇਸਲਾਮ ਧਰਮ ਬਦਲਣ ਦਾ ਲਾਲਚ ਦਿੱਤਾ ਜਾ ਰਿਹਾ ਹੈ, ਬਲਕਿ ਇਸ ਤਰ੍ਹਾਂ ਦੇ ਧਰਮ ਪਰਿਵਰਤਨ ਨੂੰ ਕਾਨੂੰਨੀ ਹਿਫਾਜ਼ਤ ਦੇਣ ਲਈ ਇਸ ਅਸਥਾਨ ਦਾ ਵੀ ਮਹੱਤਵਪੂਰਨ ਯੋਗਦਾਨ ਹੈ।

ਇਸ ਅਸਥਾਨ ਦੇ ਸੇਵਾਦਾਰ ਮੀਆਂ ਮੱਥੂ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

(ਵੀਡੀਓ – ਸ਼ੁਮਾਇਲਾ ਜਾਫ਼ਰੀ, ਬੀਬੀਸੀ ਪੱਤਰਕਾਰ, ਇਸਲਾਮਾਬਾਦ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)