You’re viewing a text-only version of this website that uses less data. View the main version of the website including all images and videos.
ਕੇਜਰੀਵਾਲ ਦੇ ਬਿਜਲੀ ਬਾਰੇ ਕੀਤੇ ਐਲਾਨ ਕੀ ਪੰਜਾਬੀਆਂ ਨੂੰ ਪ੍ਰਭਾਵਿਤ ਕਰਨਗੇ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਦੌਰੇ ਉੱਤੇ ਪੰਹੁਚੇ। ਇਸ ਦੌਰਾਨ ਕੇਜਰੀਵਾਲ ਨੇ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਪ੍ਰੋਗਰਾਮ ਦਾ ਐਲਾਨ ਕੀਤੇ।
ਪਹਿਲਾ ਐਲਾਨ -ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫ਼ਤ ਦੇਵੇਗੀ। ਦਿੱਲੀ 'ਚ ਅਸੀਂ 200 ਮੁਫ਼ਤ ਦਿੰਦੇ ਹਾਂ ਤੇ 200-400 ਅੱਧੇ ਰੇਟ 'ਤੇ ਦਿੰਦੇ ਹਾਂ।
ਪੰਜਾਬ ਵਿੱਚ 77-80 ਫੀਸਦ ਲੋਕਾਂ ਦੀ ਬਿਜਲੀ ਦਾ ਬਿੱਲ ਜ਼ੀਰੋ ਹੋ ਜਾਵੇਗਾ। ਬਿਜਲੀ 24 ਘੰਟੇ ਆਵੇਗੀ, ਬਿਲ ਨਹੀਂ ਆਵੇਗਾ।
ਦੂਜਾ ਵੱਡਾ ਐਲਾਨ : ਪੁਰਾਣੇ ਸਾਰੇ ਬਿਜਲੀ ਦੇ ਬਿਲ ਮਾਫ਼, ਜਿੰਨਾ ਦੇ ਐਰੀਅਰ ਹਨ ਸਭ ਮਾਫ਼ ਕੀਤੇ ਜਾਣਗੇ। ਸਾਰੇ ਕਨੈਕਸ਼ਨ ਬਹਾਲ ਕੀਤੇ ਜਾਣਗੇ।
ਤੀਜਾ ਵੱਡਾ ਐਲਾਨ : ਪੰਜਾਬ ਵਿਚ 24 ਘੰਟੇ ਬਿਜਲੀ ਦਿੱਤੀ ਜਾਵੇਗੀ। ਇਸ ਲਈ ਢਾਂਚੇ ਨੂੰ ਠੀਕ ਕੀਤਾ ਜਾਵੇਗਾ।
ਇੰਨਾਂ ਐਲਾਨਾਂ ਨੂੰ ਪੰਜਾਬ ਦੀ ਸਿਆਸਤ ’ਚ ਕਿਵੇਂ ਸਮਝਿਆ ਜਾ ਸਕਦਾ ਹੈ। ਇਸ ਬਾਬਤ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਕਈ ਮਾਹਰਾਂ ਨਾਲ ਗੱਲਬਾਤ ਕੀਤੀ।