You’re viewing a text-only version of this website that uses less data. View the main version of the website including all images and videos.
ਕਸ਼ਮੀਰ ’ਚ ਖ਼ੂਨਦਾਨ ਕਰਕੇ ਸੈਂਕੜਾਂ ਜਾਨਾਂ ਬਚਾਉਣ ਵਾਲੇ ਸ਼ਾਬੀਰ ਹੁਸੈਨ ਖ਼ਾਨ ਦੀ ਕਹਾਣੀ
ਪ੍ਰਕਾਸ਼ਿਤ
ਸ਼੍ਰੀਨਗਰ ਦੇ ਡਾਊਨਟਾਊਨ ਇਲਾਕੇ ਦੇ ਵਸਨੀਕ ਸ਼ਬੀਰ ਹੁਸੈਨ ਖ਼ਾਨ ਨੂੰ ‘ਬਲੱਡ ਮੈਨ ਆਫ਼ ਕਸ਼ਮੀਰ’ ਕਿਹਾ ਜਾਂਦਾ ਹੈ। ਹੁਣ ਤੱਕ ਉਹ 174 ਵਾਰ ਖੂਨਦਾਨ ਕਰ ਚੁੱਕੇ ਹਨ।
ਸ਼ਾਬੀਰ ਨੇ ਸਭ ਤੋਂ ਪਹਿਲੀ ਵਾਰ ਸਾਲ 1980 ’ਚ ਇੱਕ ਮਰੀਜ਼ ਲਈ ਖੂਨਦਾਨ ਕੀਤਾ ਸੀ ਅਤੇ ਉਸ ਮਰੀਜ਼ ਦੀ ਜਾਨ ਬੱਚ ਗਈ ਸੀ। ਇਸ ਤੋਂ ਬਾਅਦ ਸ਼ਾਬੀਰ ਨੇ ਭਵਿੱਖ ’ਚ ਵੀ ਖੂਨਦਾਨ ਕਰਨ ਬਾਰੇ ਸੋਚਿਆ। ਸ਼ਾਬੀਰ ਹੁਸੈਨ ਦਾ ਬਲੱਡ ਗਰੁੱਪ ਓ ਨੈਗੇਟਿਵ (O-) ਹੈ।
ਪਹਿਲਾਂ ਸੰਪਰਕ ਸਾਧਨਾ ਦੀ ਘਾਟ ਕਰਕੇ ਲੋਕ ਉਨ੍ਹਾਂ ਤੱਕ ਅਸਾਨੀ ਨਾਲ ਨਹੀਂ ਪਹੁੰਚ ਪਾਉਂਦੇ ਸਨ। ਹੁਸੈਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਧਰਮ ਜਾਂ ਜਾਤ ਵੇਖ ਕੇ ਖੂਨਦਾਨ ਨਹੀਂ ਕੀਤਾ ਹੈ।
ਵੇਖੋ ਬੀਬੀਸੀ ਦੇ ਲਈ ਮਾਜਿਦ ਜਹਾਂਗੀਰ ਦੀ ਰਿਪੋਰਟ।