You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਦੀ ਇਹ ਬੀਬੀ 30 ਸਾਲ ਤੋਂ ਖੇਤੀ ਕਰ ਰਹੀ, ਹਾਲਾਤ ਕੀ
ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੀ ਪਛੜੀ ਹੋਈ ਤਹਿਸੀਲ ਸ਼ਕਰਗੜ੍ਹ ਦਾ ਬਸਰਾ ਜਾਲਾ ਪਿੰਡ ਇੱਥੋਂ ਦੀ 70 ਸਾਲਾ ਹਲੀਮਾ ਬੀਬੀ ਦਾ ਹਰ ਦਿਨ ਖੇਤੀਬਾੜੀ ਦਾ ਰੂਟੀਨ ਰਹਿੰਦਾ ਹੈ।
ਲੰਘੇ 30 ਸਾਲਾਂ ਤੋਂ ਹਲੀਮਾ ਹਰ ਰੋਜ਼ ਘਰੋਂ ਬਾਹਰ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਜਾਂਦੇ ਹਨ। 30 ਸਾਲ ਪਹਿਲਾਂ ਹਲੀਮਾ ਦੇ ਪਤੀ ਨੇ ਪਤਨੀ ਤੇ 6 ਬੱਚਿਆਂ ਨੂੰ ਛੱਡ ਦਿੱਤਾ ਸੀ। ਪਤੀ ਨੇ ਦੂਜਾ ਵਿਆਹ ਕਰਵਾ ਲਿਆ ਤੇ ਕਦੇ ਹਲੀਮਾ ਤੇ ਬੱਚਿਆਂ ਵੱਲ ਮੁੜ ਕੇ ਨਹੀਂ ਦੇਖਿਆ।
ਹਲੀਮਾ ਕਿਸੇ ਤੋਂ ਮਦਦ ਲੈਣ ਦੀ ਥਾਂ ਸਖ਼ਤ ਮਿਹਨਤ ਕਰਨ ਵਿੱਚ ਯਕੀਨ ਰੱਖਦੇ ਹਨ। ਖੇਤਾਂ ਵਿੱਚ ਕੰਮ ਕਰਦਿਆਂ ਹਲਾਮੀ ਬੀਬੀ ਨੇ ਨਾ ਸਿਰਫ਼ ਬੱਚਿਆਂ ਨੂੰ ਪਾਲਿਆ ਪੋਸਿਆ, ਸਗੋਂ ਉਨ੍ਹਾਂ ਦੇ ਵਿਆਹ ਦਾ ਜਿੰਮਾ ਵੀ ਚੁੱਕਿਆ।
ਬੱਚਿਆਂ ਦੇ ਵਿਆਹ ਮਗਰੋਂ ਹਲੀਮਾ ਨੇ ਆਰਾਮ ਕਰਨ ਦਾ ਸੋਚਿਆ ਪਰ ਵੱਧਦੀ ਮਹਿੰਗਾਈ ਨੇ ਇਹ ਨਿਆਮਤ ਵੀ ਉਨ੍ਹਾਂ ਤੋਂ ਖੋਹ ਲਈ।
(ਰਿਪੋਰਟ - ਸ਼ੁਮਾਇਲਾ ਜਾਫ਼ਰੀ, ਸ਼ੂਟ-ਐਡਿਟ - ਫ਼ਾਖ਼ਿਰ ਮੁਨੀਰ)