ਹਰਿਆਣਾ: ਇਸ ਲਾੜੇ ਦੇ ਘੋੜੀ ਚੜ੍ਹਣ ’ਤੇ ਕਿਉਂ ਪੂਰਾ ਪਿੰਡ ਖੁਸ਼ ਹੈ

ਪ੍ਰਕਾਸ਼ਿਤ

ਭਿਵਾਨੀ ਦੇ ਪਿੰਡ ਗੋਬਿੰਦਪੁਰਾ ’ਚ ਦਲਿਤ ਸਮਾਜ ਦੇ ਇੱਕ ਲਾੜੇ ਨੇ ਪਹਿਲੀ ਵਾਰ ਘੋੜੀ ਚੜੀ ਹੈ।

ਇਸ ਤੋਂ ਪਹਿਲਾਂ ਇਸ ਪਿੰਡ ਵਿੱਚ ਇਸ ਸਮਾਜ ਦੇ ਲੋਕ ਨਾ ਵਿਆਹ ਵੇਲੇ ਘੋੜੀ ਨਹੀਂ ਚੜ ਸਕਦੇ ਸੀ ਅਤੇ ਨਾ ਹੀ ਨਾਚ-ਗਾਣਾ ਹੁੰਦਾ ਸੀ।

ਇਸ ਪਿੰਡ ਵਿੱਚ ਰਾਜਪੂਤ ਸਮਾਜ ਬਹੁਗਿਣਤੀ ਵਿੱਚ ਹੈ। ਰਾਜਪੂਤ ਸਮਾਜ ਨੇ ਪਿੰਡ ਦੀ ਪੰਚਾਇਤ ਨਾਲ ਮਿਲ ਕੇ ਘੁੜਚੜੀ ਦੀ ਰਸਮ ਨੂੰ ਨਿਭਾਇਆ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹੁਣ ਰੂੜੀਵਾਦੀ ਰਵਾਇਤਾਂ ਨੂੰ ਪਿੱਛੇ ਛੱਡਣ ਦਾ ਵਕਤ ਹੈ।

ਰਿਪੋਰਟ- ਸੱਤ ਸਿੰਘ, ਐਡਿਟ- ਸ਼ੁਭਮ ਕੌਲ