You’re viewing a text-only version of this website that uses less data. View the main version of the website including all images and videos.
ਕੌਮਾਂਤਰੀ ਮੈਡਲ ਜੇਤੂ ਇਹ ਖਿਡਾਰਨ ਮਜ਼ਦੂਰੀ ਕਰਨ ਨੂੰ ਕਿਉਂ ਮਜਬੂਰ
ਪ੍ਰਕਾਸ਼ਿਤ
ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਸੀਸਰ ਪਿੰਡ ਦੀ ਸੁਨੀਤਾ ਦੇਵੀ ਕੋਈ ਮਜ਼ਦੂਰ ਨਹੀਂ ਹੈ। ਉਹ 2020 ਵਿੱਚ ਵਰਲਡ ਸਟ੍ਰੈਂਥ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਚੁੱਕੀ ਹੈ ਪਰ ਪਰਿਵਾਰਕ ਗਰੀਬੀ ਦੇ ਚਲਦੇ ਸੁਨੀਤਾ ਨੂੰ ਮਜ਼ਦੂਰੀ ਕਰਨੀ ਪੈ ਰਹੀ ਹੈ ਸੁਨੀਤਾ ਨੇ ਪਾਵਰ ਲਿਫਟਿੰਗ ਅਤੇ ਸਟ੍ਰੈਂਥ ਲਿਫਟਿੰਗ ਵਿੱਚ ਕਈ ਮੈਡਲ ਆਪਣੇ ਨਾਮ ਕੀਤੇ ਹਨ।
ਸੁਨੀਤਾ ਦਾ ਇਹ ਹਾਲ ਦੇਖਣ ਤੋਂ ਬਾਅਦ ਹੁਣ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ। ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਸੁਨੀਤਾ ਦੀ 5 ਲੱਖ ਰੁਪਏ ਦੀ ਆਰਥਿਕ ਮਦਦ ਵੀ ਕੀਤੀ ਹੈ
ਸਥਾਨਕ ਵਿਧਾਇਕ ਬਲਰਾਜ ਕੁੰਡੂ ਨੇ ਵੀ ਸੁਨੀਤਾ ਨੂੰ ਮਿਲ ਕੇ ਨਕਦ ਰਾਸ਼ੀ ਸਮੇਤ ਹੋਰ ਮਦਦ ਦਾ ਭਰੋਸਾ ਦਿੱਤਾ ਹੈ।
ਰਿਪੋਰਟ- ਸਤ ਸਿੰਘ
ਐਡਿਟ- ਰਾਜਨ ਪਪਨੇਜਾ