You’re viewing a text-only version of this website that uses less data. View the main version of the website including all images and videos.
‘ਬਾਬਾ ਕਾ ਢਾਬਾ’ ਵਾਲੇ ਕਾਂਤਾ ਹਸਪਤਾਲ ’ਚ, ਪੁਲਿਸ ਕੀ ਕਹਿੰਦੀ
ਪ੍ਰਕਾਸ਼ਿਤ
ਦਿੱਲੀ ਦੇ ‘ਬਾਬਾ ਕਾ ਢਾਬਾ’ ਕਾਰਨ ਸੁਰਖ਼ੀਆਂ ਵਿੱਚ ਰਹਿਣ ਵਾਲੇ ਕਾਂਤਾ ਪ੍ਰਸਾਦ ਬੇਹੋਸ਼ੀ ਦੀ ਹਾਲਤ ‘ਚ ਹਸਪਤਾਲ ਭਰਤੀ ਕਰਵਾਏ ਗਏ। ਕਾਂਤਾ ਪ੍ਰਸਾਦ ਦੱਖਣੀ ਦਿੱਲੀ ਦੇ ਮਾਲਵੀਯ ਨਗਰ ‘ਚ ‘ਬਾਬਾ ਕਾ ਢਾਬਾ’ ਨਾਮ ਤਹਿਤ ਢਾਬਾ ਚਲਾਉਂਦੇ ਹਨ।
ਦੱਖਣੀ ਦਿੱਲੀ ਦੇ ਡੀਸੀਪੀ ਅਤੁਲ ਠਾਕੁਰ ਮੁਤਾਬਕ ਕਾਂਤਾ ਪ੍ਰਸਾਦ ਨੂੰ ਵੀਰਵਾਰ (17 ਜੂਨ) ਦੀ ਰਾਤ ਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਉਨ੍ਹਾਂ ਮੁਤਾਬਕ, ‘’ਕਾਂਤਾ ਪ੍ਰਸਾਦ ਨੂੰ ਬੇਹੋਸ਼ੀ ਦੀ ਹਾਲ ‘ਚ ਹਸਪਤਾਲ ਲਿਆ ਗਿਆ ਸੀ। ਉਨ੍ਹਾਂ ਦੇ ਪੁੱਤਰ ਦਾ ਬਿਆਨ ਰਿਕਾਰਡ ਕੀਤਾ ਜਾ ਰਿਹਾ ਹੈ ਅਤੇ ਜਾਂਚ ਜਾਰੀ ਹੈ।‘’
(ਐਡਿਟ- ਸਦਫ਼ ਖ਼ਾਨ)