You’re viewing a text-only version of this website that uses less data. View the main version of the website including all images and videos.
ਫੌਜੀ ਅਫ਼ਸਰ ਬਣ ਕੇ ਪਿੰਡ ਪਰਤਿਆ ਕਿਸਾਨ ਦਾ ਪੁੱਤਰ ਕੀ ਕਹਿੰਦਾ
ਜ਼ਿਲ੍ਹਾ ਮੋਗੇ ਦੇ ਪਿੰਡ ਜਲਾਲਾਬਾਦ ਦੇ ਇੱਕ ਮੱਧਵਰਗੀ ਕਿਸਾਨ ਦਾ ਪੁੱਤਰ ਲਵਨੀਤ ਸਿੰਘ ਭਾਰਤੀ ਫੌਜ ਵਿੱਚ ਲੈਫਟੀਨੈਂਟ ਨਿਯੁਕਤ ਹੋਇਆ ਹੈ ।
ਲਵਨੀਤ ਸਿੰਘ ਦੇ ਪਿੰਡ ਪਹੁੰਚਣ ਤੇ ਪਿੰਡ ਦੇ ਲੋਕਾਂ ਨੇ ਉਸ ਦਾ ਢੋਲ ਵਜਾ ਕੇ ਸਵਾਗਤ ਕੀਤਾ।
ਲਵਨੀਤ ਸਿੰਘ ਦੱਸਦਾ ਹੈ ਕਿ ਉਸ ਨੇ ਆਪਣੇ ਘਰ ਦੀ ਹਾਲਤ ਨੂੰ ਦੇਖਦੇ ਹੋਏ ਪੜ੍ਹਾਈ ਦੇ ਸ਼ੁਰੂਆਤੀ ਦੌਰ ਵਿੱਚ ਹੀ ਤਹੱਈਆ ਕਰ ਲਿਆ ਸੀ ਕਿ ਭਾਰਤੀ ਫ਼ੌਜ ਵਿੱਚ ਹੀ ਕੋਈ ਵੱਡਾ ਅਫ਼ਸਰ ਬਣੇਗਾ।
ਲਵਨੀਤ ਸਿੰਘ ਕਹਿੰਦਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਤਹੱਈਆ ਕਰ ਲਵੇ ਕਿ ਉਸ ਨੇ ਆਪਣੇ ਮਕਸਦ ਨੂੰ ਪੂਰਾ ਕਰਨਾ ਹੈ ਤਾਂ ਉਹ ਹਰ ਹਾਲਤ ਵਿੱਚ ਪੂਰਾ ਹੋ ਕੇ ਹੀ ਰਹਿੰਦਾ ਹੈ।
ਲਵਪ੍ਰੀਤ ਮੁਤਾਬਕ ਇਸ ਨੌਕਰੀ ਨਾਲ ਜਿੱਥੇ ਉਸਦੇ ਜੀਵਨ ਦਾ ਸੁਨਹਿਰੀ ਯੁੱਗ ਸ਼ੁਰੂ ਹੋ ਗਿਆ ਹੈ ਉੱਥੇ ਹੀ ਉਸ ਨੂੰ ਮਾਣ ਹੈ ਕਿ ਉਹ ਦੇਸ਼ ਲਈ ਸੇਵਾ ਕਰੇਗਾ ।
ਪਿੰਡ ਜਲਾਲਾਬਾਦ ਵਿੱਚ ਖੇਤੀ ਕਰਨ ਵਾਲੇ ਲਵਨੀਤ ਸਿੰਘ ਦੇ ਪਿਤਾ ਰੁਪਿੰਦਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਕਦੇ ਵੀ ਖੇਤੀ ਵੱਲ ਪ੍ਰੇਰਿਤ ਨਹੀਂ ਕੀਤਾ ਸਗੋਂ ਉਸ ਦੀ ਇੱਛਾ ਮੁਤਾਬਕ ਉਸ ਨੂੰ ਪੜ੍ਹਾਈ ਵੱਲ ਹੀ ਤੋਰਿਆ।
ਰੁਪਿੰਦਰ ਸਿੰਘ ਮੁਤਾਬਕ ਅੱਜ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮਿਹਨਤ ਦਾ ਫਲ ਮਿਲ ਗਿਆ ਹੈ ਅਤੇ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦਾ ਪੁੱਤਰ ਭਾਰਤੀ ਫੌਜ ਵਿੱਚ ਲੈਫਟੀਨੈਂਟ ਹੈ।
(ਰਿਪੋਰਟ- ਸੁਰਿੰਦਰ ਮਾਨ, ਐਡਿਟ- ਰਾਜਨ ਪਪਨੇਜਾ)