ਇਜ਼ਰਾਈਲ ਨੇ ਗਾਜ਼ਾ 'ਤੇ ਮੁੜ ਕੀਤਾ ਹਮਲਾ, ਇਹ ਦੱਸਿਆ ਕਾਰਨ

ਪ੍ਰਕਾਸ਼ਿਤ

ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਨੇ ਗਾਜ਼ਾ ਪੱਟੀ ਵਿੱਚ ਹਮਾਸ ਦੇ ਠਿਕਾਣਿਆਂ ਉੱਤੇ ਹਵਾਈ ਹਮਲੇ ਕੀਤੇ ਹਨ। ਇਜ਼ਰਾਈਲ ਦੀ ਡਿਫੈਂਸ ਫੋਰਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਗਾਜ਼ਾ ਪੱਟੀ ਤੋਂ ਅੱਗ ਲੱਗਣ ਵਾਲੇ ਗੁਬਾਰੇ ਭੇਜਣ ਤੋਂ ਬਾਅਦ ਕੀਤੀ ਗਈ ਹੈ।

ਹਾਲ ਹੀ ਵਿੱਚ ਇਜ਼ਰਾਈਲ ਵਿੱਚ ਨਵੀਂ ਗਠਜੋੜ ਦੀ ਸਰਕਾਰ ਬਣਨ ਤੋਂ ਬਾਅਦ ਇਜ਼ਰਾਈਲ ਅਤੇ ਹਮਾਸ ਦਰਮਿਆਨ ਇਹ ਪਹਿਲੀ ਹਿੰਸਕ ਝੜਪ ਹੈ।

ਮਈ ਮਹੀਨੇ ਵਿੱਚ ਦੋਵਾਂ ਧਿਰਾਂ ਵਿੱਚ 11 ਦਿਨਾਂ ਤੱਕ ਭਿਆਨਕ ਜੰਗ ਹੋਈ ਸੀ, ਜਿਸ ਤੋਂ ਬਾਅਦ 21 ਮਈ ਨੂੰ ਗੋਲੀਬੰਦੀ ਹੋ ਗਈ ਸੀ।

ਐਡਿਟ- ਮਨੀਸ਼ ਜਾਲੁਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)