You’re viewing a text-only version of this website that uses less data. View the main version of the website including all images and videos.
ਲਾਹੌਰ 'ਚ 'ਮੁਫ਼ਤ ਬਰਗਰ' ਦਾ ਚੱਕਰ ਪੁਲਿਸ ਨੂੰ ਮਹਿੰਗਾ ਕਿਉਂ ਪਿਆ
ਪ੍ਰਕਾਸ਼ਿਤ
ਲਾਹੌਰ ਵਿੱਚ 'ਮੁਫ਼ਤ ਬਰਗਰ ਦੇਣ ਤੋਂ ਮਨ੍ਹਾਂ ਕਰਨ ਲਈ' ਰੈਸਟੋਰੈਂਟ ਸਟਾਫ਼ ਨੂੰ ਪਰੇਸ਼ਾਨ ਕਰਨ ਵਾਲੇ 9 ਪੁਲਿਸ ਵਾਲਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਕੁਝ ਪੁਲਿਸ ਵਾਲਿਆਂ ਨੇ ਰੈਸਟੋਰੈਂਟ "ਜੌਨੀ ਐਂਡ ਜੁਗਨੂੰ" ਦਾ ਦੌਰਾ ਕੀਤਾ ਅਤੇ ਮੁਫ਼ਤ ਬਰਗਰ ਲੈਣ ਦੀ ਕੋਸ਼ਿਸ਼ ਕੀਤੀ। ਮਨ੍ਹਾ ਕਰਨ ਤੋਂ ਬਾਅਦ ਪੁਲਿਸ ਵਾਲੇ ਗੁੱਸੇ ਵਿੱਚ ਚਲੇ ਗਏ ਅਤੇ ਸ਼ੁੱਕਰਵਾਰ ਰਾਤ ਨੂੰ ਵਾਪਸ ਆਏ ਤੇ ਰੈਸਟੋਰੈਂਟ ਦੇ ਪੂਰੇ ਕ੍ਰਿਊ ਨੂੰ ਹਿਰਾਸਤ ਵਿੱਚ ਲੈ ਲਿਆ। ਪਾਕਿਸਤਾਨ ਪੰਜਾਬ ਦੇ ਆਈਜੀ ਇਨਾਮ ਘਨੀ ਨੇ ਘਟਨਾ 'ਚ ਸ਼ਾਮਿਲ ਸਾਰੇ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।
(ਐਡਿਟ- ਸ਼ੁਭਮ ਕੌਲ)