ਅਫ਼ਗਾਨ ਪੁਲਿਸ ਵਿੱਚ ਔਰਤਾਂ ਕਿਵੇਂ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ

ਪ੍ਰਕਾਸ਼ਿਤ

ਕੁਝ ਸਾਲ ਪਹਿਲਾਂ ਕਾਬੁਲ ਵਿੱਚ ਮਹਿਲਾ ਪੁਲਿਸ ਪੂਰੀ ਮੁਸਤੈਦੀ ਨਾਲ ਬੈਗ ਤੇ ਹੋਰ ਮਸਾਨ ਦੀ ਤਲਾਸ਼ੀ ਲੈਣਾ ਨਹੀਂ ਸੀ, ਪਰ ਹੁਣ ਇਹ ਕੰਮ ਮਹਿਲਾ ਪੁਲਿਸ ਕਰ ਰਹੀ ਹੈ।

ਅਫ਼ਗਾਨ ਪੁਲਿਸ ਵੱਲੋਂ ਪ੍ਰਚਾਰ ਲਈ ਬਣਾਈਆਂ ਵੀਡੀਓਜ਼ ਰਾਹੀਂ ਸਰਕਾਰ ਹੋਰ ਔਰਤਾਂ ਨੂੰ ਪੁਲਿਸ ਵਿੱਚ ਭਰਤੀ ਕਰਨਾ ਚਾਹੁੰਦੀ ਹੈ। ਪਰ ਦੂਜਾ ਪੱਖ ਜੋ ਸਰਕਾਰ ਨਹੀਂ ਦਿਖਾਉਂਦੀ, ਉਹ ਹੈ ਚਾਰ ਸਾਲ ਪਹਿਲਾਂ ਪੁਲਿਸ ਵਿੱਚ ਭਰਤੀ ਹੋਈ ਮੋਮੀਨਾ ਦੀ ਕਹਾਣੀ।

ਮੋਮੀਨਾ ਮੁਤਾਬਕ ਉਨ੍ਹਾਂ ਦੇ ਬੌਸ ਨੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਮੋਮੀਨਾ ਨੇ ਇਨਸਾਫ਼ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਪਰ ਛੇ ਮਹੀਨੇ ਬਾਅਦ ਵੀ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਨਹੀਂ ਪਾਇਆ। ਪੁਲਿਸ ਮੁਖੀ ਮੁਤਾਬਕ ਇਲਜ਼ਾਮ ਬੇਬੁਨਿਆਦ ਹਨ।

ਸਰਕਾਰ ਮੰਨਦੀ ਹੈ ਕਿ ਪੁਲਿਸ ਫੋਰਸ ਵਿੱਚ ਜਿਨਸੀ ਸ਼ੋਸ਼ਣ ਇੱਕ ਮੁੱਦਾ ਹੈ

ਆਪਣੀਆਂ ਸ਼ਿਕਾਇਤਾਂ ਵਾਪਸ ਲੈਣ ਲਈ ਮਿਲਦੀਆਂ ਧਮਕੀਆਂ ਅਤੇ ਦਬਾਅ ਦੇ ਬਾਵਜੂਦ ਅਸੀਂ ਜਿਨ੍ਹਾਂ ਵੀ ਔਰਤਾਂ ਨਾਲ ਗੱਲ ਕੀਤੀ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਹੱਕਾਂ ਦੀ ਲੜਾਈ ਤੋਂ ਪਿੱਛੇ ਨਹੀਂ ਹਟਣਗੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)