You’re viewing a text-only version of this website that uses less data. View the main version of the website including all images and videos.
ਇੱਕ-ਦੂਜੇ ਦਾ ਮਖੌਲ ਉਡਾਉਂਦੇ ਇਹ ਪਤੀ-ਪਤਨੀ ਲੋਕਾਂ ਨੂੰ ਕਿਵੇਂ ਹਸਾ ਰਹੇ?
ਅਖਿਲ ਤੇ ਰਾਜਦੀਪ ਸਿੰਘ ਅੱਜ ਕੱਲ੍ਹ ਬ੍ਰਿਟੇਨ ਦੇ ਡਰਬੀ ਸ਼ਹਿਰ ਵਿੱਚ ਰਹਿੰਦੇ ਹਨ। ਅਖਿਲ ਜੰਮੂ-ਕਸ਼ਮੀਰ ਸੂਬੇ ਤੋਂ ਹਨ ਅਤੇ ਰਾਜਦੀਪ ਦਾ ਜਨਮ ਤੇ ਪੜ੍ਹਾਈ ਭਾਵੇਂ ਪੱਛਮੀ ਬੰਗਾਲ ਦੀ ਹੈ ਪਰ ਉਨ੍ਹਾਂ ਦਾ ਪਿਛੋਕੜ ਪੰਜਾਬ ਦੇ ਮਾਝਾ ਖ਼ੇਤਰ ਨਾਲ ਹੈ।
ਦੋਵੇਂ 2009 ਵਿੱਚ ਗੁਰੂਗ੍ਰਾਮ ਵਿੱਚ ਮਿਲੇ ਸਨ ਤੇ ਪਿਛਲੇ ਸਾਲ 2020 ਵਿੱਚ ਕੋਰੋਨਾ ਕਾਰਨ ਲੱਗੇ ਲੌਕਡਾਊਨ ਤੋਂ ਹੀ ਦੋਵੇਂ ਡਿਜੀਟਲ ਦੁਨੀਆਂ ਵਿੱਚ ਛਾਏ ਹੋਏ ਹਨ।
ਰਾਜਦੀਪ ਤੇ ਅਖਿਲ ਟਿਕ-ਟੌਕ ਤੋਂ ਲੈ ਕੇ ਇੰਸਟਾਗ੍ਰਾਮ ਰੀਲਜ਼ ਤੇ ਯੂ-ਟਿਊਟ ਤੱਕ ਸਭ ਸੋਸ਼ਲ ਮੀਡੀਆ ਪਲੇਟਫਾਰਮਜ਼ ਉੱਤੇ ਪਤੀ-ਪਤਨੀ ਦੇ ਰਿਸ਼ਤਿਆਂ ਉੱਤੇ ਮੁੱਖ ਤੌਰ ‘ਤੇ ਵੀਡੀਓਜ਼ ਪਾਉਂਦੇ ਹਨ।
ਜ਼ਿਆਦਾਤਰ ਵੀਡੀਓਜ਼ ਦੀ ਭਾਸ਼ਾ ਪੰਜਾਬੀ ਤੇ ਹਿੰਦੀ ਹੁੰਦੀ ਹੈ। ਅਖਿਲ ਤੇ ਰਾਜਦੀਪ ਪੰਜਾਬੀ ਭਾਈਚਾਰੇ ਵਿਚਾਲੇ ਚਰਚਿਤ ਚਿਹਰੇ ਬਣਦੇ ਜਾ ਰਹੇ ਹਨ।
ਕੰਟੈਂਟ ਬਣਾਉਣ ਤੋਂ ਲੈ ਕੇ, ਸਮਾਜ ਅਤੇ ਮਾਨਸਿਕਤਾ ਉੱਤੇ ਪੈਂਦੇ ਅਸਰ ਤੋਂ ਇਲਾਵਾ ਮਨੋਰੰਜਨ ਦੀ ਦੁਨੀਆਂ ਵਿੱਚ ਆਉਂਦੀਆਂ ਚੁਣੌਤੀਆਂ ਬਾਰੇ ਦੋਵਾਂ ਨਾਲ ਬੀਬੀਸੀ ਪੰਜਾਬੀ ਦੀ ਖ਼ਾਸ ਗੱਲਬਾਤ।
(ਰਿਪੋਰਟ- ਸੁਨੀਲ ਕਟਾਰੀਆ, ਐਡਿਟ- ਰਾਜਨ ਪਪਨੇਜਾ)