You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਆਕਸੀਜਨ ਸਿਲੰਡਰਾਂ ਦੀ ਕਮੀ ਨਾਲ ਜੂਝ ਰਿਹਾ ਨਾਂਦੇੜ ਸਾਹਿਬ
ਪ੍ਰਕਾਸ਼ਿਤ
ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਮੌਜੂਦਾ ਸਮੇਂ ’ਚ ਨਾਂਦੇੜ ਜ਼ਿਲ੍ਹੇ ਵਿੱਚ 13 ਹਜ਼ਾਰ ਕੋਵਿਡ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿੱਚੋਂ ਅੱਧੇ ਮਰੀਜ਼ਾਂ ਨੂੰ ਆਕਸੀਜਨ ਸਿਲੰਡਰ ਦੀ ਲੋੜ ਹੈ। ਅਜਿਹੇ ਵਿੱਚ ਆਕਸੀਜਨ ਦੀ ਮੰਗ ਬਹੁਤ ਵੱਧ ਗਈ ਹੈ।
ਇਹ ਹਾਲਾਤ ਸਿਰਫ਼ ਨਾਂਦੇੜ ਹੀ ਨਹੀਂ ਸਗੋਂ ਮਹਾਰਾਸ਼ਟਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਨ.. ਆਕਸੀਜਨ ਸਪਲਾਈ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਆਕਸੀਜਨ ਦਾ ਉਤਪਾਦਨ ਵਧਾ ਵੀ ਦੇਵੇ ਜਾਂ ਦੂਜੇ ਸੂਬਿਆਂ ਤੋਂ ਆਕਸੀਜਨ ਮੰਗਵਾ ਲਵੇ ਤਾਂ ਵੀ ਇਨ੍ਹਾਂ ਨੂੰ ਸਮੇਂ ਸਿਰ ਪਹੁੰਚਾਉਣ ਦੀ ਸਮੱਸਿਆ ਬਣੀ ਰਹੇਗੀ। ਕਿਉਂਕਿ ਸਿਲੰਡਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਪਹੁੰਚਾਉਣ ਵਿੱਚ ਕਾਫ਼ੀ ਸਮਾਂ ਲਗਦਾ ਹੈ ਤੇ ਕੁਝ ਦਿੱਕਤਾਂ ਵੀ ਹਨ।
ਵੀਡੀਓ- ਯੋਗੇਸ਼ ਲਾਟਕਰ, ਪ੍ਰੋ਼ਡਿਊਸਰ- ਜਾਨ੍ਹਵੀ ਮੂਲੇ