You’re viewing a text-only version of this website that uses less data. View the main version of the website including all images and videos.
ਭਾਰਤ ਦੇ ਕਰੋੜਪਤੀ ਕਾਰੋਬਾਰੀ ਕਿਉਂ ਵਿਦੇਸ਼ਾਂ ’ਚ ਵੱਸਣਾ ਚਾਹੁੰਦੇ ਹਨ
ਘਰ ਛੱਡਣਾ ਅਤੇ ਵਿਦੇਸ਼ਾਂ 'ਚ ਜਾ ਕੇ ਵੱਸਣ ਦਾ ਫੈਸਲਾ ਲੈਣਾ ਕੋਈ ਆਸਾਨ ਨਹੀਂ ਹੁੰਦਾ। ਰਾਹੁਲ ਦਿੱਲੀ ਦੇ ਇੱਕ ਅਮੀਰ ਪਰਿਵਾਰ ਵਿੱਚੋਂ ਹਨ। (ਉਨ੍ਹਾਂ ਦੀ ਅਸਲ ਪਛਾਣ ਨੂੰ ਛੁਪਾਉਣ ਲਈ ਇਥੇ ਨਾਮ ਬਦਲਿਆ ਗਿਆ ਹੈ)
ਉਹ ਗਲੋਬਲ ਇੰਪੋਰਟ ਅਤੇ ਐਕਸਪੋਰਟ ਦਾ ਕੰਮ ਕਰਦੇ ਹਨ।
ਪਰ ਪੰਜ ਸਾਲ ਪਹਿਲਾਂ ਉਹ ਆਪਣੇ ਪਰਿਵਾਰ ਨਾਲ ਦੁਬਈ ਚਲੇ ਗਏ ਅਤੇ ਇੱਕ ਕੈਰੇਬੀਅਨ ਦੇਸ਼ ਵਿੱਚ ਨਾਗਰਿਕਤਾ ਵੀ ਹਾਸਲ ਕਰ ਲਈ।
ਮੋਰਗਨ ਸਟੈਨਲੇ ਦੁਆਰਾ ਇਕੱਠੇ ਕੀਤੇ ਗਏ 2018 ਦੇ ਅੰਕੜਿਆਂ ਅਨੁਸਾਰ, ਕਰੋੜਪਤੀ ਰੁਤਬੇ ਵਾਲੇ ਲਗਭਗ 25 ਹਜ਼ਾਰ ਵਿਅਕਤੀ ਪਿਛਲੇ ਕੁਝ ਸਾਲਾਂ ਤੋਂ ਭਾਰਤ ਛੱਡ ਗਏ ਹਨ।
ਬਾਕੀ ਦੁਨੀਆਂ ਦੇ ਮੁਕਾਬਲੇ ਇਹ ਸਭ ਤੋਂ ਵੱਧ ਅੰਕੜਾ ਹੈ।
ਹਜ਼ਾਰਾਂ ਕਰੋੜਪਤੀ ਵਿਦੇਸ਼ਾਂ ’ਚ ਉਸ ਵੇਲੇ ਵੱਸਣ ਦਾ ਸੋਚ ਰਹੇ ਹਨ ਜਦੋਂ ਭਾਰਤ ਨੂੰ ਆਪਣੀ ਮਹਾਂਮਾਰੀ ਪ੍ਰਭਾਵਿਤ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਦੀ ਜ਼ਰੂਰਤ ਹੈ।
ਰਿਪੋਰਟ- ਨਿਖ਼ਿਲ ਇਨਾਮਦਾਰ