ਬੈਂਕ ਹੜਤਾਲ: 'ਨੋਟਬੰਦੀ ਤੇ ਕੋਰੋਨਾ 'ਚ ਅਸੀਂ ਬੱਚੇ ਘਰੇ ਛੱਡ ਕੇ ਕੰਮ ਕੀਤਾ'

ਪ੍ਰਕਾਸ਼ਿਤ

ਨਿੱਜੀਕਰਨ ਦੇ ਖਿਲਾਫ਼ ਸੋਮਵਾਰ ਤੇ ਮੰਗਲਵਾਰ ਨੂੰ ਸਰਕਾਰੀ ਬੈਂਕਾਂ ਦੀ ਕੌਮੀ ਹੜਤਾਲ ਹੈ। ਹੜਤਾਲ ਵਿੱਚ ਨੌਂ ਯੂਨੀਅਨਾਂ ਦੇ 10 ਲੱਖ ਤੋਂ ਵੱਧ ਮੁਲਾਜ਼ਮ ਹਿੱਸਾ ਲੈ ਰਹੇ ਹਨ। ਪੰਜਾਬ ਦੇ ਲੁਧਿਆਣਾ ਸਣੇ ਕਈ ਸ਼ਹਿਰਾਂ ਵਿੱਚ ਮੁਲਾਜ਼ਮ ਸੜਕਾਂ ’ਤੇ ਉਤਰੇ। ਅਗਲੇ ਵਿੱਤੀ ਸਾਲ ’ਚ ਦੋ ਸਰਕਾਰੀ ਬੈਂਕਾਂ ਤੇ ਇੱਕ ਬੀਮਾ ਕੰਪਨੀ ਦੇ ਨਿੱਜੀਕਰਨ ਦਾ ਐਲਾਨ ਹੋਇਆ ਹੈ। ਸਰਕਾਰ LIC ’ਚ IDBI ਬੈਂਕ ਦਾ ਵੱਡਾ ਹਿੱਸਾ ਵੇਚ ਚੁੱਕੀ ਹੈ।

(ਵੀਡੀਓ- ANI/ਸਤ ਸਿੰਘ ਤੇ ਗੁਰਪ੍ਰੀਤ ਚਾਵਲਾ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)