You’re viewing a text-only version of this website that uses less data. View the main version of the website including all images and videos.
ਪਾਰੁਲ ਪਰਮਾਰ: ‘ਪੈਰਾ-ਐਥਲੀਟ ਨੂੰ ਮਦਦ ਨਹੀਂ ਕਰ ਸਕਦੇ ਤਾਂ ਹੌਸਲਾ ਨਾ ਤੋੜੋ’
ਇਸ ਸਾਲ ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ ਤਹਿਤ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕੁਝ ਉਨ੍ਹਾਂ ਭਾਰਤੀ ਖਿਡਾਰਨਾਂ ਦੀਆਂ ਕਹਾਣੀਆਂ ਜਿਨ੍ਹਾਂ ਆਪਣੀਆਂ ਚੁਣੌਤੀਆਂ ਨੂੰ ਸਫ਼ਲਤਾ ਵਿੱਚ ਬਦਲ ਦਿੱਤਾ।
ਅਜਿਹੀ ਹੀ ਇੱਕ ਉਦਾਹਰਨ ਹਨ ਪਾਰੁਲ ਪਰਮਾਰ। ਮਹਿਜ਼ ਤਿੰਨ ਸਾਲ ਦੀ ਉਮਰ ਵਿੱਚ ਹੀ ਪੋਲੀਓ ਦੀ ਮਾਰ ਹੇਠਾਂ ਆਏ ਪਾਰੁਲ ਨੇ ਕਦੇ ਵੀ ਇਸ ਨੂੰ ਆਪਣੇ ਰਾਹ ਵਿੱਚ ਰੋੜਾ ਨਹੀਂ ਬਣਨ ਦਿੱਤਾ।
ਚਾਰ ਵਾਰ ਦੇ ਵਿਸ਼ਵ ਜੇਤੂ ਪਾਰੁਲ ਅੱਜ ਭਾਰਤ ਦੇ ਸਭ ਤੋਂ ਸਫ਼ਲ ਪੈਰਾ-ਬੈਡਮਿੰਟਨ ਖਿਡਾਰੀਆਂ ਵਿੱਚੋਂ ਇੱਕ ਹਨ।
(ਰਿਪੋਰਟਰ: ਤੇਜਸ ਵੈਦਿਆ, ਸ਼ੂਟ-ਐਡਿਟ: ਉਤਸਵ ਗੱਜਰ ਪ੍ਰੋਡਿਊਸਰ: ਦੀਪਕ ਸ਼ਰਮਾ)
(ਇਹ ਰਿਪੋਰਟ ‘ਦਿ ਇੰਡੀਅਨ ਚੇਂਜਮੇਕਰਜ਼’ ਸੀਰੀਜ਼ ਦਾ ਹਿੱਸਾ ਹੈ ਜਿਸ ’ਚ ਅਸੀਂ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਉਨ੍ਹਾਂ ਖਿਡਾਰਨਾ ਬਾਰੇ ਜਾਣ ਰਹੇ ਹਾਂ ਜਿਨ੍ਹਾਂ ਦਾ ਸਫ਼ਰ ਪ੍ਰੇਰਣਾ ਭਰਿਆ ਹੈ)