You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: ਕਪੂਰਥਲਾ ਵਿੱਚ 10 ਏਕੜ ਆਲੂਆਂ ਦੀ ਫਸਲ ਵਾਹੁਣ ਵਾਲੇ ਨੌਜਵਾਨ ਨੂੰ ਕਾਹਦਾ ਗੁੱਸਾ
ਪ੍ਰਕਾਸ਼ਿਤ
ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਕਮਾਈ ਨਾਲੋਂ ਜ਼ਿਆਦਾ ਲਾਗਤ ਦੇ ਵਿਰੋਧ ’ਚ ਆਲੂਆਂ ਦੀ ਫਸਲ ਇੱਕ ਨੌਜਵਾਨ ਨੇ ਵਾਹ ਦਿੱਤੀ ਹੈ। 24 ਸਾਲਾ ਕਿਸਾਨ ਜਸਕੀਰਤ ਸਿੰਘ ਕਪੂਰਥਲਾ ਦੇ ਪਿੰਡ ਗੋਸਲ ਦਾ ਰਹਿਣ ਵਾਲਾ ਹੈ।
ਜਸਕੀਰਤ ਦੀ ਮੰਗ ਹੈ ਕਿ ਸਰਕਾਰ ਨੂੰ ਆਲੂਆਂ ਦੀ ਫ਼ਸਲ ’ਤੇ ਵੀ ਐੱਮਐੱਸਪੀ ਦੇਣੀ ਚਾਹੀਦੀ ਹੈ।
ਉਸਦਾ ਗੁੱਸਾ ਤਿੰਨੋ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਹੈ। ਹਾਲਾਂਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਹੇਵੰਦ ਦੱਸ ਰਹੀ ਹੈ। ਸਰਕਾਰ ਨੇ ਕਿਹਾ ਹੈ ਕਿ ਫਸਲਾਂ ’ਤੇ ਐੱਮਐੱਸਪੀ ਖ਼ਤਮ ਨਹੀਂ ਹੋਵੇਗੀ ਅਤੇ ਲਿਖਤੀ ਭਰੋਸਾ ਦੇਣ ਦੀ ਗੱਲ ਵੀ ਆਖੀ ਹੈ।
(ਰਿਪੋਰਟ- ਪ੍ਰਦੀਪ ਪੰਡਿਤ, ਐਡਿਟ- ਰਾਜਨ ਪਪਨੇਜਾ)