ਕੋਰੋਨਾਵਾਇਰਸ: ਕੀ ਬੱਚਿਆਂ 'ਤੇ ਕੁਝ ਵੱਖਰੇ ਤਰੀਕੇ ਨਾਲ ਅਸਰ ਕਰ ਰਿਹਾ ਹੈ?

ਪ੍ਰਕਾਸ਼ਿਤ

ਇੱਕ ਚਿੰਤਾ ਵੀ ਜਤਾਈ ਜਾ ਰਹੀ ਹੈ ਕਿ ਬੱਚਿਆਂ ਵਿੱਚ ਅਜਿਹੇ ਨਵੇਂ ਲੱਛਣ ਪੈਦਾ ਹੋ ਰਹੇ ਹਨ ਜਿਨ੍ਹਾਂ ਦਾ ਸਬੰਧ ਕੋਰੋਨਾਵਾਇਰਸ ਨਾਲ ਹੋ ਸਕਦਾ ਹੈ। ਤਾਂ ਕੀ ਬੱਚਿਆਂ ਵਿੱਚ ਕੋਰੋਨਾਵਾਇਰਸ ਦਾ ਖ਼ਤਰਾ ਵੱਧ ਰਿਹਾ ਹੈ।

ਡਾਕਟਰਾਂ ਨੂੰ ਇੱਕ ਅਲਰਟ ਭੇਜਿਆ ਗਿਆ ਕਿ ਕਈ ਬੱਚਿਆਂ ਵਿੱਚ ਕਾਵਾਸਾਕੀ ਡਿਜ਼ੀਜ਼ ਵਰਗੇ ਲੱਛਣ ਦਿਖਾਈ ਦੇ ਰਹੇ ਹਨ। ਕਾਵਾਸਾਕੀ ਸਿੰਡਰੋਮ ਇੱਕ ਜਾਨਲੇਵਾ ਬਿਮਾਰੀ ਹੈ ਜੋ ਖੂਨ ਦੀਆਂ ਨਲੀਆਂ 'ਤੇ ਅਸਰ ਪਾਉਂਦੀ ਹੈ ਤੇ ਨਾਲ ਹੀ ਤੇਜ਼ ਬੁਖਾਰ, ਲੋਅ ਬੀਪੀ ਅਤੇ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ।

ਬੱਚਿਆਂ ਵਿੱਚ ਇਹ ਲੱਛਣ ਆਮ ਨਹੀਂ ਹਨ... ਹੁਣ ਤੱਕ 20 ਬੱਚਿਆਂ ਵਿੱਚ ਅਜਿਹੇ ਲੱਛਣ ਵੇਖੇ ਗਏ ਹਨ ਅਤੇ ਇਨ੍ਹਾਂ ਵਿੱਚੋਂ ਕੁਝ ਬੱਚੇ ਕੋਵਿਡ-19 ਪੌਜ਼ੀਟਿਵ ਪਾਏ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)