You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਪਟਿਆਲਾ ਵਿੱਚ ਨਿਹੰਗਾਂ ਵੱਲੋਂ ਪੁਲਿਸ ਉੱਤੇ ਕੀਤੇ ਹਮਲੇ ’ਤੇ ਕੌਣ ਕੀ ਬੋਲਿਆ?
ਪ੍ਰਕਾਸ਼ਿਤ
ਪਟਿਆਲਾ ਦੀ ਸਨੌਰ ਰੋਡ ਸਬਜ਼ੀ ਮੰਡੀ ਵਿੱਚ ਕੁਝ ਨਿਹੰਗ ਸਿੱਖਾਂ ਅਤੇ ਪੁਲਿਸ ਵਾਲਿਆਂ ’ਚ ਝੜਪ ਹੋਈ ਹੈ। ਹਮਲੇ ਵਿੱਚ ਇੱਕ ਪੁਲਿਸ ਵਾਲੇ ਦਾ ਹੱਥ ਵੀ ਵੱਢਿਆ ਗਿਆ ਹੈ। ਬਾਅਦ ਵਿੱਚ ਛਾਪੇਮਾਰੀ ਦੌਰਾਨ 7 ਮੁਲਜ਼ਮ ਕਾਬੂ ਕੀਤੇ ਗਏ।
ਘਟਨਾ ਵਿੱਚ ਇੱਕ ਐੱਸਐੱਚਓ ਅਤੇ ਕੁਝ ਪੁਲਿਸ ਵਾਲਿਆਂ ਸਣੇ ਮੰਡੀ ਬੋਰਡ ਦੇ ਕੁਝ ਮੁਲਾਜ਼ਮ ਵੀ ਜ਼ਖਮੀ ਹੋਏ ਹਨ।
ਪੁਲਿਸ ਨੇ ਦੱਸਿਆ ਹੈ ਕਿ ਤੇਜ਼ਧਾਰ ਹਥਿਆਰ ਨਾਲ ਵਾਰ ਹੋਣ ਕਰਕੇ ਏਐੱਸਆਈ ਦਾ ਹੱਥ ਵੱਢਿਆ ਗਿਆ ਹੈ।
ਵੱਖ-ਵੱਖ ਪਾਰਟੀਆਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਐਡਿਟ: ਸਦਫ਼ ਖ਼ਾਨ