ਕੋਰੋਨਾਵਾਇਰਸ: ਮੋਦੀ ਕਦੋਂ ਕਰਨਗੇ ਲੌਕਡਾਊਨ ਵਧਾਉਣ ਦਾ ਐਲਾਨ

ਪ੍ਰਕਾਸ਼ਿਤ

ਕੋਰੋਨਾਵਾਇਰਸ ਦੇ ਮਾਮਲੇ ਵਧਣ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਨੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਵੀਡੀਓ ਕਾਨਫਰਨਸਿੰਗ। ਬੈਠਕ ’ਚ ਮੋਦੀ ਨੇ ਕਿਹਾ ਕਿ ਉਹ ਸੰਕਟ ਦੀ ਘੜੀ ਵਿੱਚ 24 ਘੰਟੇ ਹਾਜ਼ਰ ਹਨ। ਇਸ ਬੈਠਕ ਦੌਰਾਨ ਪ੍ਰਧਾਨ ਮੰਤਰੀ ਨੇ ਮੂੰਹ ਢੱਕਿਆ ਹੋਇਆ ਸੀ।

ਇਸ ਬੈਠਕ ਵਿੱਚ 21 ਦਿਨਾਂ ਲਈ ਦੇਸ਼ ਭਰ ’ਚ ਲਗਾਏ ਗਏ ਲੌਕਡਾਊਨ ’ਤੇ ਚਰਚਾ ਹੋਈ। ਕੁਝ ਸੂਬਿਆਂ ਨੇ ਲੌਕਡਾਊਨ ਖ਼ਤਮ ਨਾ ਕਰਨ ਦੀ ਗੁਜ਼ਾਰਿਸ਼ ਕੀਤੀ। ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਲੌਕਡਾਊਨ ਵਧਾਉਣ ਦਾ ਜੋ ਫ਼ੈਸਲਾ ਕੀਤਾ ਹੈ, ਉਹ ਸਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)