ਬਾਲਾਕੋਟ ਏਅਰਸਟਰਾਈਕ ਮਗਰੋਂ ਮਾਰੇ ਗਏ ਵਿਕਰਾਂਤ ਸਹਿਰਾਵਤ ਦੀ ਮਾਂ ਨੇ ਕਿਹਾ 'ਏਅਰ ਫੋਰਸ ਵਾਲਿਆਂ ਨੇ ਤਾਂ ਸਾਡਾ ਘਰ ਉਜਾੜ ਦਿੱਤਾ'

ਪ੍ਰਕਾਸ਼ਿਤ

ਬਾਲਾਕੋਟ ਏਅਰ ਸਟਰਾਇਕ ਤੋਂ ਬਾਅਦ ਭਾਰਤੀ ਫੌਜ ਅਲਰਟ 'ਤੇ ਸੀ। ਇਸ ਦੌਰਾਨ ਭਾਰਤੀ ਫੌਜ ਦੇ ਨਿਸ਼ਾਨੇ 'ਤੇ ਆਪਣੇ ਖ਼ੇਤਰ 'ਚ ਆਪਣਾ ਹੀ ਹੈਲੀਕਾਪਟਰ ਆ ਗਿਆ ਸੀ। ਹਰਿਆਣਾ ਦੇ ਰਹਿਣ ਵਾਲੇ ਭਾਰਤੀ ਹਵਾਈ ਫੌਜ ਦੇ ਸਾਰਜੈਂਟ ਵਿਕਰਾਂਤ ਸਹਿਰਾਵਤ ਹਲਾਕ ਹੋ ਗਏ ਸਨ।

27 ਫਰਵਰੀ ਦੇ ਹਾਦਸੇ ਵਿੱਚ 5 ਹੋਰ ਜਵਾਨ ਵੀ ਮਾਰੇ ਗਏ। ਹਰਿਆਣਾ ਸਰਕਾਰ ਨੇ ਸਹਿਰਾਵਤ ਦੇ ਵਾਰਸਾਂ ਨੂੰ 50 ਲੱਖ ਰੁਪਏ, ਸਰਕਾਰੀ ਨੌਕਰੀ ਤੇ ਸਮਾਰਕ ਬਣਾਉਣ ਦਾ ਐਲਾਨ ਕੀਤਾ ਸੀ। ਮਾਪਿਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਅਜੇ ਤੱਕਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।

ਰਿਪੋਰਟ: ਸਤ ਸਿੰਘ ਐਡਿਟ: ਦੇਵੇਸ਼ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)