You’re viewing a text-only version of this website that uses less data. View the main version of the website including all images and videos.
ਪਾਕਿਸਤਾਨ 'ਚ ਹਿੰਦੂ ਅਧਿਆਪਕ 'ਤੇ ਮਜ਼ਹਬ ਦੀ ਬੇਅਦਬੀ ਦਾ ਇਲਜ਼ਾਮ, ਭੀੜ ਨੇ ਸਕੂਲ ਤੇ ਮੰਦਰ ਭੰਨਤੋੜ ਕੀਤੀ
ਪ੍ਰਕਾਸ਼ਿਤ
ਪਾਕਿਸਤਾਨ ’ਚ ਸਿੰਧ ਸੂਬੇ ਦੇ ਘੋਟਕੀ ਵਿੱਚ ਹਿੰਦੂ ਸਕੂਲ ਮਾਲਿਕ ਪ੍ਰੋਫੈਸਰ ਨੋਤਨ ’ਤੇ ਪੈਗੰਬਰ ਮੁਹੰਮਦ ਦੀ ਈਸ਼ ਨਿੰਦਾ ਦੇ ਇਲਜ਼ਾਮ ਲੱਗੇ ਹਨ।
ਇਹ ਇਲਜ਼ਾਮ ਸਕੂਲ ਦੇ ਵਿਦਿਆਰਥੀ ਵੱਲੋਂ ਲਗਾਇਆ ਗਿਆ ਹੈ, ਜਿਸ ਤੋਂ ਬਾਅਦ ਸ਼ਹਿਰ ਵਿੱਚ ਦੰਗਿਆਂ ਦਾ ਮਾਹੌਲ ਹੈ।
ਸਕੂਲ ’ਤੇ ਹਮਲੇ ਤੋਂ ਬਾਅਦ ਭੀੜ ਨੇ ਨੇੜੇ ਦੇ ਮੰਦਿਰ ਨੂੰ ਵੀ ਨੁਕਸਾਨ ਪਹੁੰਚਾਇਆ।
ਕੁਝ ਲੋਕਾਂ ਨੇ ਮੰਦਿਰ ਵਿੱਚ ਦਾਖ਼ਲ ਹੋ ਕੇ ਇਮਾਰਤ ਦੇ ਸ਼ੀਸ਼ੇ ਤੋੜੇ ਅਤੇ ਕੰਧਾਂ ’ਤੇ ਲੱਗੀਆਂ ਤਸਵੀਰਾਂ ਦੀ ਭੰਨਤੋੜ ਕੀਤੀ।
ਪ੍ਰੋਫੈਸਰ ਨੋਤਨ ਨੂੰ ਸੁਰੱਖਿਆ ਕਸਟਡੀ ਵਿੱਚ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਰਿਪੋਰਟ: ਪਾਕਿਸਤਾਨ ਤੋਂ ਸ਼ੁਮਾਇਲਾ ਜਾਫ਼ਰੀ