ਜਦੋਂ ਮੋਦੀ ਨੇ ਸਫ਼ਾਈ ਕਰਮੀਆਂ ਨੂੰ ਕੂੜੇ 'ਚੋਂ ਪਲਾਸਟਿਕ ਵੱਖ ਕਰਨਾ ਸਿਖਾਇਆ

ਪ੍ਰਕਾਸ਼ਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਮਥੁਰਾ ’ਚ ਕੌਮੀ ਪਸ਼ੂ ਰੋਗ ਰੋਕੂ ਪ੍ਰੋਗਰਾਮ ਲਾਂਚ ਕੀਤਾ। ਇਸ ਮੌਕੇ ਕੂੜੇ ਵਿਚੋਂ ਪਲਾਸਟਿਕ ਵੱਖ ਕਰਨ ਦੀ ਪ੍ਰਕਿਰਿਆ ’ਚ ਹਿੱਸਾ ਲਿਆ।

ਵੀਵੀਆਈਪੀ ਟੈਂਟ ਵਿੱਚ ਕਾਰਪੈੱਟ ਉੱਤੇ ਕੂੜਾ ਸੁੱਟ ਕੇ ਕੁਝ ਸਫ਼ਾਈ ਕਰਮੀ ਬਿਠਾਏ ਗਏ। ਮੋਦੀ ਨੇ ਇਸ ਨਾਲ ਸਫ਼ਾਈ ਦੇ ਕੰਮ ਨੂੰ ਵਡਿਆਉਣ ਦਾ ਸੁਨੇਹਾ ਦਿੱਤਾ। ਮੋਦੀ ਦਾ ਇਹ ਵੀਡਿਓ ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)