You’re viewing a text-only version of this website that uses less data. View the main version of the website including all images and videos.
ਅਬੋਹਰ ਫਾਰਮ ਹਾਊਸ ਕਾਂਡ: ਭੀਮ ਟਾਂਕ 'ਤੇ ਹੋਏ ਹਮਲੇ ਵਾਲੇ ਦਿਨ ਕੀ ਹੋਇਆ ਸੀ?
ਪ੍ਰਕਾਸ਼ਿਤ
ਅਬੋਹਰ ਦੇ ਰਾਮਸਰਾ ਫਾਰਮ ਹਾਊਸ ਕਾਂਡ ’ਚ 24 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਇਸ ਮਾਮਲੇ 'ਚ ਇੱਕ ਸ਼ਖਸ ਨੂੰ ਚਾਰ ਸਾਲ ਦੀ ਸਜ਼ਾ ਹੋਈ ਹੈ ਤੇ ਸਬੂਤਾਂ ਦੀ ਘਾਟ ਦੇ ਚੱਲਦੇ ਇੱਕ ਨੂੰ ਬਰੀ ਕਰ ਦਿੱਤਾ ਗਿਆ ਹੈ।
ਉਮਰ ਕੈਦ ਦੀ ਸਜ਼ਾ ਪਾਉਣ ਵਾਲਿਆਂ ਵਿੱਚ ਪੰਜਾਬ ਦਾ ਵੱਡਾ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਵੀ ਹੈ।
ਹਾਲਾਂਕਿ ਭੀਮ ਦੇ ਮਾਪੇ ਅਦਾਲਤ ਦੇ ਫ਼ੈਸਲੇ ਤੋਂ ਖੁਸ਼ ਨਹੀਂ ਹਨ। ਭੀਮ ਟਾਂਕ ਦੇ ਪਿਤਾ ਮੁਤਾਬਕ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਸਾਲ 2015 ’ਚ ਇਹ ਘਟਨਾ ਵਾਪਰੀ ਸੀ।
ਭੀਮ ਟਾਂਕ ਦਾ ਸਾਥੀ ਗੁਰਜੰਟ ਸਿੰਘ ਵੀ ਘਟਨਾ ਸਮੇਂ ਨਾਲ ਸੀ। ਹਮਲਾ ਗੁਰਜੰਟ ’ਤੇ ਵੀ ਹੋਇਆ ਪਰ ਇਲਾਜ ਦੌਰਾਨ ਉਹ ਬੱਚ ਗਿਆ। ਗੁਰਜੰਟ ਨੇ ਦੱਸਿਆ ਕਿ ਕਿਵੇਂ ਹਮਲੇ ਦੀ ਸਾਜ਼ਿਸ਼ ਰਚੀ ਗਈ।
ਰਿਪੋਰਟ: ਸੁਖਚਰਨ ਪ੍ਰੀਤ
ਐਡਿਟ: ਰਵੀਸ਼ੰਕਰ ਕੁਮਾਰ