You’re viewing a text-only version of this website that uses less data. View the main version of the website including all images and videos.
ਯੂਕਰੇਨ ’ਚ ਮੁਕਤਸਰ ਦਾ ਮੁੰਡਾ ਕਿਵੇਂ ਬੰਕਰ ’ਚ ਲੁਕ ਕੇ ਦਿਨ ਗੁਜ਼ਾਰ ਰਿਹਾ
ਰੂਸ ਵਲੋਂ ਯੂਕਰੇਨ ਉਤੇ ਕੀਤੇ ਗਏ ਹਮਲੇ ਦੇ ਕਾਰਨ ਉਥੇ ਮੈਡੀਕਲ ਦੀ ਪੜਾਈ ਕਰਨ ਗਏ ਭਾਰਤੀਆਂ ਵਿਚ ਮੁਕਤਸਰ ਸਾਹਿਬ ਦਾ ਅਨੀਸ਼ ਚਾਵਲਾ ਵੀ ਹੈ।
ਅਨੀਸ ਦਾ ਕਹਿਣਾ ਹੈ ਕਿ ਯੂਕਰੇਨ ਦੇ ਖਾਰਕੀਵ ਇਲਾਕੇ ਵਿਚ ਹੈ ਅਤੇ ਉਥੇ ਲਗਾਤਾਰ ਬੰਬਾਰੀ ਹੋ ਰਹੀ ਹੈ ਅਤੇ ਉਹਨਾਂ ਨੇ ਯੂਨੀਵਰਸਿਟੀ ਦੇ ਹੋਸਟਲ ਦੀ ਬੈਸਮੈਂਟ ਵਿਚ ਪਿਛਲੇ ਦੋ ਦਿਨ ਤੋਂ ਸ਼ਰਨ ਲਈ ਹੋਈ ਹੈ।
ਅਨੀਸ਼ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਮਾਹੌਲ ਠੀਕ ਸੀ ਪਰ ਅਚਾਨਕ ਹਮਲੇ ਤੋਂ ਬਾਅਦ ਸਭ ਕੁਝ ਠੱਪ ਹੋ ਗਿਆ। ਅਨੀਸ਼ ਨੇ ਦੱਸਿਆ ਕਿ ਬੰਕਰ ਵਿਚ ਉਸ ਦੇ ਨਾਲ ਬਹੁਤ ਸਾਰੇ ਭਾਰੀ ਵਿਦਿਆਰਥੀ ਹਨ।
ਉਸ ਦਾ ਕਹਿਣਾ ਕਿ ਭਾਰਤ ਸਰਕਾਰ ਨੇ ਬੇੱਸ਼ਕ ਹੰਗਰੀ ਅਤੇ ਰੋਮਾਨੀਆ ਰਾਹੀਂ ਵਿਦਿਆਰਥੀਆਂ ਦੀ ਦੇਸ ਵਪਾਸੀ ਦਾ ਐਲਾਨ ਕੀਤਾ ਹੈ ਪਰ ਸਵਾਲ ਹੈ ਇਹ ਕਿ ਬਾਰਡਰ ਤੱਕ ਪਹੁੰਚਿਆ ਕਿਵੇਂ ਜਾਵੇ, ਕਿਉਂਕਿ ਲਗਾਤਾਰ ਹਮਲੇ ਹੋ ਰਹੇ ਹਨ ਅਤੇ ਪਬਲਿਕ ਟਰਾਂਸਪੋਰਟ ਬਿਲਕੁਲ਼ ਠੱਪ ਹੈ।
(ਰਿਪੋਰਟ - ਸਰਬਜੀਤ ਸਿੰਘ ਧਾਲੀਵਾਲ, ਐਡਿਟ - ਅਸਮਾ ਹਾਫ਼ਿਜ਼)