‘ਤੁਸੀਂ ਮੇਰੇ ਨਾਲ ਹਮਦਰਦੀ ਜਤਾ ਰਹੇ ਹੋ, ਮੈਂ ਤੁਹਾਡੇ ਤੋਂ ਕਿਤੇ ਵੱਧ ਮਜ਼ਬੂਤ ਹਾਂ’

ਪ੍ਰਕਾਸ਼ਿਤ

8 ਸਾਲ ਦੀ ਉਮਰ ’ਚ ਹੋਏ ਹਾਦਸੇ ਨੇ ਪਾਕਿਸਤਾਨ ਦੀ ਪਰੇਸੇ ਆਫ਼ਰੀਨ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ। ਹਾਦਸੇ ’ਚ ਪਰੇਸੇ ਦੇ ਸਰੀਰ ਦਾ 48 ਫ਼ੀਸਦ ਹਿੱਸਾ ਬੁਰੀ ਤਰ੍ਹਾਂ ਝੁਲਸ ਗਿਆ।

ਪਰ ਪਰੇਸੇ ਨੇ ਕਦੇ ਹੌਂਸਲਾ ਨਹੀਂ ਹਾਰਿਆ। ਅੱਜ ਮੁਲਾਕਾਤ ਇਸ ਬਹਾਦੁਰ ਕੁੜੀ ਨਾਲ ਕਰਦੇ ਹਾਂ ਜਿਸ ਨੂੰ ਹਮਦਰਦੀ ਦੀ ਲੋੜ ਨਹੀਂ ਸਗੋਂ ਬਾਕੀਆਂ ਵਾਂਗ ਇੱਕ ਨਜ਼ਰ ਨਾਲ ਦੇਖੇ ਜਾਣ ਦੀ ਦਰਕਾਰ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)