You’re viewing a text-only version of this website that uses less data. View the main version of the website including all images and videos.
ਪੂਰਬੀ ਨੇਪਾਲ ਦਾ ਇਹ ਪਾਰਕਰ ਖਿਡਾਰੀ ਓਲੰਪਿਕ ’ਚ ਨੇਪਾਲ ਦੀ ਮਜ਼ਬੂਤ ਮੌਜੂਦਗੀ ਚਾਹੁੰਦਾ ਹੈ
ਪ੍ਰਕਾਸ਼ਿਤ
ਨੇਪਾਲ ਦੇ ਪਾਰਕਰ ਖਿਡਾਰੀ ਨੇ ਪੰਜਵਾ ਵਿਸ਼ਵ ਰਿਕਾਰਡ ਬਣਾਇਆ। 29 ਸਾਲ ਦੇ ਦਿਨੇਸ਼ ਸੁਨਾਰ ਅੰਤਰਾਸ਼ਟਰੀ ਪਾਰਕਰ ਖਿਡਾਰੀ ਹਨ। ਹਾਲ ਹੀ ’ਚ ਸੁਨਾਰ ਨੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ ’ਚ ਪੰਜਵਾ ਰਿਕਾਰਡ ਬਣਾਇਆ ਹੈ।
ਸੁਨਾਰ ਨੂੰ ਅਜੇ '' 30 ਸਕਿੰਟਾਂ 'ਚ ਸਭ ਤੋਂ ਜ਼ਿਆਦਾ ਉਲਟਬਾਜ਼ੀਆਂ ਮਾਰਨ' 'ਦਾ ਸਰਟੀਫਿਕੇਟ ਮਿਲਣਾ ਬਾਕੀ ਹੈ। ਸੁਨਾਰ ਨੇ 2017 ਤੋਂ ਵੱਖ-ਵੱਖ ਸ਼੍ਰੇਣੀਆਂ ਵਿੱਚ ਚਾਰ ਵਿਸ਼ਵ ਰਿਕਾਰਡ ਕਾਇਮ ਕੀਤੇ ਹਨ।
ਪੂਰਬੀ ਨੇਪਾਲ ’ਚ ਪੈਦਾ ਹੋਏ ਸੁਨਾਰ ਦਾ ਉਦੇਸ਼ ਓਲੰਪਿਕ ਵਿੱਚ ਨੇਪਾਲ ਦੀ ਪ੍ਰਤੀਨਿਧਤਾ ਕਰਨਾ ਹੈ।
ਪਾਰਕਰ ਖਿਡਾਰੀਆਂ ਦੇ ਅਨੁਸਾਰ, ਬਜਟ ਅਤੇ ਸਰਕਾਰ ਦੀਆਂ ਤਰਜੀਹਾਂ ਦੀ ਘਾਟ ਕਾਰਨ ਉਨ੍ਹਾਂ ਕੋਲ ਬਹੁਤ ਥੋੜੇ ਖਿਡਾਰੀ ਹਨ।
ਰਿਪੋਰਟ – ਕਮਲ ਪਰਿਆਰ