You’re viewing a text-only version of this website that uses less data. View the main version of the website including all images and videos.
ਯਮਨ : ਮੰਤਰੀ ਮੰਡਲ ਨੂੰ ਲੈ ਕੇ ਆਏ ਜਹਾਜ਼ ਦੇ ਉਤਰਦਿਆਂ ਹੀ ਜ਼ੋਰਦਾਰ ਬੰਬ ਧਮਾਕਾ
ਪ੍ਰਕਾਸ਼ਿਤ
ਯਮਨ ਦੇ ਦੱਖਣੀ ਸ਼ਹਿਰ ਅਦਨ ’ਚ ਹਵਾਈ ਅੱਡੇ ’ਤੇ ਜ਼ੋਰਦਾਰ ਧਮਾਕਾ ਹੋਇਆ। ਘੱਟੋ-ਘੱਟ 22 ਲੋਕਾਂ ਦੀ ਮੌਤ ਹੋਈ ਹੈ ਤੇ ਚਾਰ ਦਰਜਨ ਤੋਂ ਵੱਧ ਲੋਕ ਜ਼ਖਮੀ ਹਨ।
ਘਟਨਾ ਮੌਕੇ ’ਤੇ ਮੌਜੂਦ ਮੀਡੀਆ ਕਰਮੀਆਂ ਦੇ ਕੈਮਰੇ ’ਚ ਕੈਦ ਹੋਈ ਹੈ। ਨਵੀਂ ਸਰਕਾਰ ਦੇ ਮੈਂਬਰਾਂ ਨੂੰ ਲੈ ਕੇ ਜਹਾਜ਼ ਗੁਆਂਢੀ ਮੁਲਕ ਸਾਊਦੀ ਅਰਬ ਤੋਂ ਪਰਤਿਆ ਸੀ।
ਸੂਚਨਾ ਮੰਤਰੀ ਨੇ ਹਮਲੇ ਲਈ ਹੂਤੀ ਵਿਦਰੋਹੀਆਂ ਨੂੰ ਜ਼ਿੰਮੇਵਾਰ ਦੱਸਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹ ਤੇ ਉਨ੍ਹਾਂ ਦਾ ਮੰਤਰੀ ਮੰਡਲ ਸੁਰੱਖਿਅਤ ਹੈ। ਯਮਨ ਵਿੱਚ ਸਾਲ 2015 ਤੋਂ ਘਰੇਲੂ ਜੰਗ ਸ਼ੁਰੂ ਹੋਈ ਹੈ।