You’re viewing a text-only version of this website that uses less data. View the main version of the website including all images and videos.
US Election Results: ਕਮਲਾ ਹੈਰਿਸ ਦਾ ਕੀ ਰਿਹਾ ਸੰਘਰਸ਼ ਤੇ ਭਾਰਤ ਨਾਲ ਉਨ੍ਹਾਂ ਦੇ ਕੀ ਹਨ ਸਬੰਧ
ਪ੍ਰਕਾਸ਼ਿਤ
ਇੱਕ ਸਾਲ ਪਹਿਲਾਂ ਕੈਲੀਫੋਰਨੀਆ ਤੋਂ ਸੈਨੇਟਰ ਕਮਲਾ ਹੈਰਿਸ ਆਪਣੇ ਵਿਰੋਧੀ ਜੋਅ ਬਾਇਡਨ ਖ਼ਿਲਾਫ਼ ਭਖਵੀਆਂ ਬਹਿਸਾਂ ਕਾਰਨ ਉਮੀਦਵਾਰਾਂ ਦੀ ਭੀੜ ਵਿੱਚ ਵੱਖਰੇ ਤੌਰ 'ਤੇ ਉੱਭਰ ਕੇ ਸਾਹਮਣੇ ਆਏ ਸਨ।
ਉਸ ਸਮੇਂ ਤੱਕ ਕਮਲਾ ਜੋਅ ਬਾਇਡਨ ਦੇ ਤਿੱਖੇ ਵਿਰੋਧੀ ਸਨ ਪਰ ਸਾਲ 2019 ਦੇ ਅੰਤ ਤੱਕ ਉਨ੍ਹਾਂ ਦੀ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਲਈ ਮੁਹਿੰਮ ਮੁੱਕ ਚੁੱਕੀ ਸੀ।
ਹੁਣ 55 ਸਾਲਾ ਕਮਲਾ ਬਾਇਡਨ ਦੇ ਨਾਲ ਹਨ ਅਤੇ ਇੰਨ੍ਹਾਂ ਚੋਣਾਂ ਲਈ ਉਨ੍ਹਾਂ ਨੇ ਉਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਹੀ ਬਹਿਸ ਵਿੱਚ ਉਪ-ਰਾਸ਼ਟਰਪਤੀ ਮਾਈਕ ਪੈਂਸ ਦਾ ਸਾਹਮਣਾ ਕੀਤਾ।