ਫਰਾਂਸ ਦੇ ਰਾਸ਼ਟਰਪਤੀ ਦੀ ਤਸਵੀਰ ‘ਤੇ ਜੁੱਤੀਆਂ ਕਿਉਂ

ਪ੍ਰਕਾਸ਼ਿਤ

ਪੈਗੰਬਰ ਮੁਹੰਮਦ ਦੇ ਕਾਰਟੂਨ ਉੱਤੇ ਮੈਕਰੋਂ ਦੇ ਵਿਚਾਰਾਂ ਨੂੰ ਲੈ ਕੇ ਦੁਨੀਆਂ ਭਰ ਦੇ ਮੁਸਲਿਮ ਦੇਸ਼ਾਂ ਵਿੱਚ ਪ੍ਰਦਰਸ਼ਨ ਹੋ ਰਹੇ ਹਨ।

ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਕਹਿੰਦੇ ਹਨ ਕਿ ਫਰਾਂਸ ਆਪਣੇ ਕਾਰਟੂਨ ਨਹੀਂ ਛੱਡੇਗਾ।

ਦਰਅਸਲ ਪੈਗੰਬਰ ਮੁਹੰਮਦ ਦੇ ਕਾਰਟੂਨ ਦਿਖਾਉਣ ਤੋਂ ਬਾਅਦ ਫਰਾਂਸ ਵਿੱਚ ਇੱਕ ਅਧਿਆਪਕ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੀ ਰਾਸ਼ਟਰਪਤੀ ਮੈਕਰੋਂ ਦਾ ਇਹ ਬਿਆਨ ਆਇਆ ਹੈ।

ਕਈ ਮੁਸਲਿਮ ਮੁਲਕਾਂ ਵਿੱਚ ਫਰਾਂਸ ਦੇ ਬਣੇ ਉਤਪਾਦਾਂ ਦਾ ਬਾਇਕਾਟ ਵੀ ਸ਼ੁਰੂ ਹੋ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)