ਪਾਕਿਸਤਾਨੀ ਸ਼ਾਇਰ ਦੀ ਪੀੜ: ‘ਜ਼ਮੀਨ ਦੀ ਵੰਡ ਨਹੀਂ, ਮੇਰੇ ਟੋਟੇ ਹੋ ਗਏ ਲਗਦੇ ਨੇ’

ਪ੍ਰਕਾਸ਼ਿਤ

ਤਜੱਮਲ ਕਲੀਮ ਪਾਕਿਸਤਾਨੀ ਪੰਜਾਬ ਦੇ ਕਸੂਰ ਜ਼ਿਲ੍ਹੇ ਨਾਲ ਤਾਲੁਕ ਰੱਖਦੇ ਹਨ। ਕਸੂਰ ਉਹ ਥਾਂ ਹੈ ਜਿੱਥੇ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ਮੌਜੂਦ ਹੈ। ਉਰਦੂ ਤੋਂ ਪੰਜਾਬੀ ਸ਼ਾਇਰੀ ਵੱਲ ਰੁਖ਼ ਕਰਨ ਵਾਲੇ ਤਜੱਮਲ ਕਲੀਮ ਦੀ ਪੰਜਾਬੀ ਵਿੱਚ ਸ਼ੇਅਰ ਕਹਿਣ ਪਿੱਛੇ ਵੀ ਇੱਕ ਕਹਾਣੀ ਹੈ। ਭਾਰਤ-ਪਾਕ ਵੰਡ ਬਾਰੇ ਉਹ ਕਹਿੰਦੇ ਹਨ ਕਿ ਇੰਝ ਲੱਗਦਾ ਹੈ ਕਿ ਜ਼ਮੀਨ ਨਹੀਂ ਮੇਰੇ ਕਿਸੇ ਨੇ ਟੋਟੋ ਕਰ ਦਿੱਤੇ ਹੋਣ।

ਤਜੱਮਲ ਕਲੀਮ ਦੀਆਂ ਪੰਜਾਬੀ ਸ਼ਾਇਰੀ ਦੀਆਂ ਕਿਤਾਬਾਂ ਚੜ੍ਹਦੇ ਪੰਜਾਬ ਵਿੱਚ ਛੱਪ ਚੁੱਕੀਆਂ ਹਨ। ਕਰੀਬ 10 ਸਾਲ ਪਹਿਲਾਂ ਭਾਰਤ ਫ਼ੇਰੀ ਉੱਤੇ ਆਏ ਤਜੱਮਲ ਉਸ ਵੇਲੇ ਨੂੰ ਵੀ ਚੇਤੇ ਕਰਦੇ ਹਨ।

(ਰਿਪੋਰਟ- ਸੁਨੀਲ ਕਟਾਰੀਆ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)