ਕਿਹੜੇ ਅਪਰਾਧ ਕਾਰਨ ਇਸ ਔਰਤ ਨੂੰ ਮੌਤ ਦੀ ਸਜ਼ਾ ਹੋ ਰਹੀ ਹੈ

ਪ੍ਰਕਾਸ਼ਿਤ

ਅਮਰੀਕਾ ਦੇ ਨਿਆਂ ਵਿਭਾਗ ਨੇ ਕਿਹਾ ਕਿ ਲਗਭਗ 70 ਸਾਲਾਂ ਵਿੱਚ ਪਹਿਲੀ ਵਾਰ ਇੱਕ ਮਹਿਲਾ ਕੈਦੀ ਨੂੰ ਫਾਂਸੀ ਦੀ ਸਜ਼ਾ ਦੇ ਰਿਹਾ ਹੈ।

ਲੀਜ਼ਾ ਮੋਂਟਗੋਮਰੀ ਨੇ ਮਿਸੂਰੀ ਵਿੱਚ ਸਾਲ 2004 ਵਿੱਚ ਇੱਕ ਗਰਭਵਤੀ ਔਰਤ ਦਾ ਕਤਲ ਕੀਤਾ ਅਤੇ ਉਸਦਾ ਢਿੱਡ ਵੱਡ ਕੇ ਬੱਚਾ ਕੱਢ ਲਿਆ ਸੀ।

ਉਸ ਨੂੰ 8 ਦਸੰਬਰ ਨੂੰ ਇੰਡੀਆਨਾ ਵਿੱਚ ਜਾਨ ਤੋਂ ਮਾਰਨ ਦਾ ਟੀਕਾ ਲਾਇਆ ਜਾਣਾ ਹੈ।

ਨਿਆਂ ਵਿਭਾਗ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਦਸੰਬਰ 2004 ਵਿੱਚ ਮੋਂਟਗੋਮਰੀ ਕੈਂਸਸ ਤੋਂ ਮਿਸੂਰੀ ਵਿੱਚ ਬੌਬੀ ਜੋ ਸਟਿਨੈੱਟ ਦੇ ਘਰ ਇੱਕ ਕਤੂਰਾ ਖਰੀਦਣ ਗਈ ਸੀ।

ਬਿਆਨ ਮੁਤਾਬਕ, "ਘਰ ਅੰਦਰ ਵੜਨ 'ਤੇ ਮੋਂਟਗੋਮਰੀ ਨੇ ਸਟੀਨੈੱਟ ਅੱਠ ਮਹੀਨਿਆਂ ਦੀ ਗਰਭਵਤੀ 'ਤੇ ਹਮਲਾ ਕੀਤਾ ਤੇ ਗਲਾ ਘੋਟ ਦਿੱਤਾ ਜਦੋਂ ਤੱਕ ਪੀੜਤ ਬੇਹੋਸ਼ ਨਹੀਂ ਹੋ ਗਈ।"

"ਰਸੋਈ ਵਾਲੇ ਚਾਕੂ ਦੀ ਵਰਤੋਂ ਕਰਦਿਆਂ ਮੋਂਟਗੋਮਰੀ ਨੇ ਫਿਰ ਸਟੀਨੈੱਟ ਦਾ ਢਿੱਡ ਵੱਢਿਆ, ਜਿਸ ਨਾਲ ਉਹ ਹੋਸ਼ ਵਿੱਚ ਆ ਗਈ। ਫਿਰ ਸੰਘਰਸ਼ ਸ਼ੁਰੂ ਹੋਇਆ ਅਤੇ ਮੋਂਟਗੋਮਰੀ ਨੇ ਸਟੀਨੈੱਟ ਦਾ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਉਸ ਦੇ ਬੱਚੇ ਨੂੰ ਗਰਭ ਵਿੱਚੋਂ ਕੱਢ ਲਿਆ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)