You’re viewing a text-only version of this website that uses less data. View the main version of the website including all images and videos.
ਇਸ ਔਰਤ ਨੇ ਸਫ਼ਾਈ ਕਰਮਚਾਰੀ ਤੋਂ ਮੇਅਰ ਤੱਕ ਦਾ ਸਫ਼ਰ ਇੰਝ ਤੈਅ ਕੀਤਾ
ਪ੍ਰਕਾਸ਼ਿਤ
ਇਹ ਇੱਕ ਰੂਸੀ ਪਿੰਡ ਪਵਾਲੇਖਿਨੋ ਹੈ, ਜੋ ਉੱਤਰੀ-ਪੂਰਬੀ ਮੌਸਕੋ ਤੋਂ ਕਰੀਬ 400 ਕਿਲੋਮੀਟਰ ਦੂਰ ਹੈ। ਇਹ ਦੂਰ-ਦੂਰਾਂਢੇ ਇਲਾਕੇ ’ਚ ਪੈਂਦਾ ਹੈ।
ਲੋਕ ਰੋਜ਼ਮਰਾ ਦਾ ਕੰਮ ਕਰਦੇ ਹਨ ਅਤੇ ਕਿਸੀ ਸਿਆਸੀ ਫੇਰ ਬਦਲ ਬਾਰੇ ਕੋਈ ਸੰਕੇਤ ਨਹੀਂ ਮਿਲਦਾ।
ਪਰ ਇੱਥੇ ਇੱਕ ਬਦਲਾਅ ਆ ਗਿਆ ਹੈ, ਪਵਾਲੇਖਿਨੋ ਅਤੇ ਨੇੜਲੇ ਜ਼ਿਲ੍ਹੇ ਨੇ ਹਾਲ ਹੀ ਵਿੱਚ ਨਵੇਂ ਮੇਅਰ ਵਾਸਤੇ ਵੋਟਾਂ ਪਾਈਆਂ ਹਨ। ਉਨ੍ਹਾਂ ਦਾ ਨਾਮ ਹੈ ਮੈਰੀਨਾ ਉਦਗੋਸਕਇਆ ਅਤੇ ਪਿਛਲੇ ਮੇਅਰ ਤੋਂ ਥੋੜ੍ਹਾ ਵੱਖਰੀ ਹੈ।
ਦਰਅਸਲ ਸਥਾਨਕ ਪ੍ਰਸ਼ਾਸਨ ਦੀ ਇਮਾਰਤ ਵਿੱਚ ਸਫ਼ਾਈ ਕਰਮੀ ਵਜੋਂ ਕੰਮ ਕਰਦੀ ਸੀ ਤੇ ਹੁਣ ਉਹ ਮੇਅਰ ਵਜੋਂ ਚੁਣੀ ਗਈ।
ਰਿਪੋਰਟ- ਪੀਟਰ ਕੋਜ਼ਲੋਵ