You’re viewing a text-only version of this website that uses less data. View the main version of the website including all images and videos.
ਅਮਰੀਕਾ 'ਚ 9/11 ਹਮਲੇ ਮਗਲੋਂ 'ਡਸਟ ਲੇਡੀ' ਦੇ ਨਾਂ ਨਾਲ ਜਾਣੀ ਗਈ ਔਰਤ
ਪ੍ਰਕਾਸ਼ਿਤ
ਅਮਰੀਕਾ ਵਿੱਚ 11 ਸਤੰਬਰ 2001 ਨੂੰ ਚਾਰ ਜਹਾਜ਼ਾਂ ਨੂੰ ਅਗਵਾ ਕੀਤਾ ਗਿਆ। ਉਨ੍ਹਾਂ ਦੀ ਵਰਤੋਂ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ, ਪੇਂਟਾਗਨ ਅਤੇ ਪੈਨਸਿਲਵੇਨੀਆ ’ਚ ਹਮਲਿਆਂ ਲਈ ਹੋਈ।
ਹਮਲਿਆਂ ’ਚ ਵਰਲਡ ਟਰੇਡ ਸੈਂਟਰ ਦੇ ਦੋ ਟਾਵਰ ਢਹਿ ਗਏ ਤੇ ਕਰੀਬ 3000 ਲੋਕ ਮਾਰੇ ਗਏ।
ਬਿਲਡਿੰਗ ਦੇ ਮਲਬੇ ਅਤੇ ਧੂੜ ’ਚੋਂ ਨਿਕਲੀ ਮੌਰਸੀ ਬਾਰਡਰਸ ਦੀ ਇਹ ਤਸਵੀਰ ਕਾਫੀ ਚਰਚਾ ’ਚ ਰਹੀ।
ਇਸ ਔਰਤ ਨੂੰ ਬਾਅਦ ਵਿੱਚ ਡਸਟ ਲੇਡੀ ਕਿਹਾ ਗਿਆ। ਸਾਲ 2015 ਵਿੱਚ ਇਨ੍ਹਾਂ ਦੀ ਕੈਂਸਰ ਕਾਰਨ ਮੌਤ ਹੋ ਗਈ।
ਇਹ ਹਮਲੇ ਲਈ ਇਸਲਾਮਿਕ ਸੰਗਠਨ ਅਲ-ਕਾਇਦਾ ’ਤੇ ਇਲਜ਼ਾਮ ਲੱਗੇ। ਸਾਲ 2014 ’ਚ ਵਰਲਡ ਟਰੇਡ ਸੈਂਟਰ ਨੂੰ ਮੁੜ ਖੜ੍ਹਾ ਕੀਤਾ ਗਿਆ ਤੇ ਕੰਮਕਾਜ ਸ਼ੁਰੂ ਹੋਇਆ। ਨਵੀਂ ਬਿਲਡਿੰਗ ’ਚ ਪੁਰਾਨੀ ਇਮਾਰਤ ਦੀ ਯਾਦ ’ਚ ਮੈਮੋਰੀਅਲ ਤੇ ਮਿਊਜ਼ਿਅਮ ਬਣਿਆ ਹੈ।