ਇੱਥੇ ਤਿਆਰ ਹੋ ਰਿਹਾ ਕੋਰੋਨਾ ਦਾ ਟੀਕਾ, 'ਉਤਪਾਦਨ ਦਾ ਅੱਧਾ ਹਿੱਸਾ ਭਾਰਤ ਦਾ'

ਪ੍ਰਕਾਸ਼ਿਤ

ਇੱਥੇ ਬਣ ਰਿਹਾ ਹੈ ਕੋਵਿਡ-19 ਦਾ ਉਹ ਟੀਕਾ ਜਿਸ 'ਤੇ ਨਿਰਭਰ ਹੈ ਕਿ ਦੁਨੀਆਂ ਦਾ ਭਵਿੱਖ ਕਿਹੋ ਜਿਹਾ ਹੋਵੇਗਾI ਪੁਣੇ ਦਾ ਸਿਰਮ ਇੰਸਟੀਟਿਊਟ, ਜਿੱਥੇ ਬ੍ਰਿਟੇਨ ਦੀ ਔਕਸਫੋਰਡ ਯੂਨੀਵਰਸਿਟੀ ਦੇ ਟੀਕੇ ਦੇ ਕਰੋੜਾਂ ਡੋਜ਼ ਬਣ ਰਹੇ ਹਨ। ਟੀਕੇ ਦਾ ਪ੍ਰੀਖਣ ਜਾਰੀ ਹੈ ਪਰ ਤਿਆਰੀ ਪੂਰੀ ਹੈ ਕਿ ਮਨਜ਼ੂਰੀ ਮਿਲੀ ਤਾਂ ਨਾਲ-ਦੇ-ਨਾਲ ਲੋਕਾਂ ਨੂੰ ਡੋਜ਼ ਮਿਲ ਸਕੇ।

ਵੈਕਸੀਨ ਕਿਸੇ ਨੂੰ ਹੋਈ ਬਿਮਾਰੀ ਠੀਕ ਹੀ ਨਹੀਂ ਕਰੇਗਾ ਸਗੋਂ ਇਸ ਨੂੰ ਹੋਣੋਂ ਰੋਕੇਗਾ, ਸਰੀਰ ਨੂੰ ਤਿਆਰ ਰੱਖੇਗਾI ਜੁਲਾਈ ਵਿੱਚ ਜਦੋਂ ਟੀਕੇ ਦੇ ਤਿੰਨ ਵਿੱਚੋਂ ਪਹਿਲੇ ਪੜਾਅ ਦੇ ਪ੍ਰੀਖਣ ਸਫਲ ਹੋਏ ਤਾਂ ਲੱਗਾ ਕਿ ਬਿਮਾਰੀ ਤੋਂ ਬਚਾਅ ਦੇ ਨੇੜੇ ਹਾਂ। ਟੀਕੇ ਨੂੰ ਬਣਾਉਣ ਲਈ ਯੂਨੀਵਰਸਿਟੀ ਅਤੇ ਸਾਥੀ ਕੰਪਨੀ ਐਸਟਰੇ-ਜੈਨਿਕਾ ਨੇ ਇਸ ਨਿੱਜੀ ਕੰਪਨੀ ਸਿਰਮ ਇੰਸਟੀਟਿਊਟ ਵੱਲ ਵੇਖਿਆ ਕਿਉਂਕਿ ਛੇਤੀ ਤੋਂ ਛੇਤੀ ਵੱਧ ਤੋਂ ਵੱਧ ਡੋਜ਼ ਚਾਹੀਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)