ਪਿੰਜਰੇ 'ਚ ਰੱਖੇ ਬੱਚੇ ਦੇ ਮੁੱਦੇ 'ਤੇ ਅਮਰੀਕਾ ਨੇ ਮੰਗੀ 114 ਸਾਲ ਬਾਅਦ ਮਾਫ਼ੀ

ਪ੍ਰਕਾਸ਼ਿਤ

ਓਟਾ ਬੇਂਗਾ ਨੂੰ 1904 ਵਿੱਚ ਅਗਵਾ ਕਰ ਕੇ ਅਮਰੀਕਾ ਪਹੁੰਚਾ ਦਿੱਤਾ ਗਿਆ। ਜਿੱਥੇ ਉਸ ਨੂੰ ਇੱਕ ਜਾਨਵਰ ਵਾਂਗ ਨੁਮਾਇਸ਼ ਲਈ ਚਿੜੀਆਘਰ ਦੇ ਇੱਕ ਪਿੰਜਰੇ ਵਿੱਚ ਰੱਖਿਆ ਗਿਆ।

ਉਹ ਮੂਲ ਰੂਪ ਵਿਚ ਅਫ਼ਰੀਕੀ ਦੇਸ਼ ਕੌਂਗੋ ਦਾ ਰਹਿਣ ਵਾਲਾ ਸੀ, ਜਿਸ ਨੂੰ ਹੁਣ ਡੈਮੋਕ੍ਰੇਟਿਕ ਰੀਪਬਲਿਕ ਆਫ਼ ਕਾਂਗੋ ਕਿਹਾ ਜਾਂਦਾ ਹੈ।

ਪੱਤਰਕਾਰ ਪਾਮੇਲਾ ਨਿਊਕਿਰਕ ਨੇ ਇਸ ਮਾਮਲੇ ਨੂੰ ਉਠਾਉਣ ਲਈ ਪਿਛਲੇ ਦਹਾਕਿਆਂ ਦੌਰਾਨ ਸਮੇਂ-ਸਮੇਂ 'ਤੇ ਕੀਤੀਆਂ ਕੋਸ਼ਿਸ਼ਾਂ ਬਾਰੇ ਬੜੇ ਵਿਸਥਾਰ ਨਾਲ ਲਿਖਿਆ ਹੈ।

ਜਦੋਂ ਅਮਰੀਕੀ ਸਮਾਜ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਵਿੱਚ ਰੁਝਿਆ ਹੋਇਆ ਹੈ ਤਾਂ ਵਾਈਲਡਲਾਈਫ਼ ਕੰਜ਼ਰਵੇਸ਼ਨ ਸੁਸਾਇਟੀ ਦੇ ਮੁਖੀ ਕ੍ਰਿਸਟੀਅਨ ਸੈਂਪਰ ਨੇ ਕਿਹਾ ਕਿ ਇਹ "ਮੌਕਾ ਸੰਸਥਾ ਦੇ ਆਪਣੇ ਇਤਿਹਾਸ ਬਾਰੇ ਅਤੇ ਸੰਸਥਾ ਵਿੱਚ ਨਸਲਵਾਦ ਦੀ ਨਿਰੰਤਰਤਾ ਬਾਰੇ ਵਿਚਾਰ ਕਰਨ ਦਾ ਵੀ ਹੈ।"

ਉਨ੍ਹਾਂ ਨੇ ਕਿਹਾ ਕਿ ਸੁਸਾਈਟੀ, ਜੋ ਕਿ ਬ੍ਰੋਂਕਸ ਚਿੜੀਆ ਘਰ ਦੀ ਪ੍ਰਬੰਧਕ ਵੀ ਹੈ, ਉਹ ਓਟਾ ਬੇਂਗਾ ਘਟਨਾਕ੍ਰਮ ਬਾਰੇ ਪੂਰੀ ਪਾਰਦਰਸ਼ਿਤਾ ਵਰਤੇਗੀ, ਜੋ ਕਿ ਬੇਂਗਾ ਨੂੰ ਪਹਿਲੀ ਵਾਰ 9 ਸਤੰਬਰ 1906 ਦੇ ਦਿਨ ਨੁਮਾਇਸ਼ ਵਿੱਚ ਰੱਖਣ ਤੋਂ ਲੈ ਕੇ 28 ਸਤੰਬਰ 1906 ਨੂੰ ਉਸ ਦੀ ਰਿਹਾਈ ਤੱਕ ਯੂਰਪੀ ਅਤੇ ਅਮਰੀਕੀ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਰਿਹਾ।

ਹਾਲਾਂਕਿ ਕਿ ਇਹ ਮੁਆਫ਼ੀ ਕਈ ਸਾਲਾਂ ਦੇ ਟਾਲਮਟੋਲ ਤੋਂ ਬਾਅਦ ਮੰਗੀ ਗਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)