ਔਕਸਫੋਰਡ ਯੂਨੀਵਰਸਿਟੀ ਦੀ ਇਹ ਵੈਕਸੀਨ ਕਿੰਨੀ ਸੁਰੱਖਿਅਤ ਹੈ?

ਪ੍ਰਕਾਸ਼ਿਤ

ਆਕਸਫੋਰਡ ਯੂਨੀਵਰਸਿਟੀ ਵਲੋਂ ਵਿਕਸਤ ਕੀਤੀ ਗਈ ਕੋਰੋਨਾਵਾਇਰਸ ਵੈਕਸੀਨ ਸੁਰੱਖਿਅਤ ਵਿਖਾਈ ਦਿੱਤੀ ਹੈ ਅਤੇ ਸਾਹਮਣੇ ਆਇਆ ਹੈ ਕਿ ਇਹ ਵੈਕਸੀਨ ਇਮਿਉਨਿਟੀ ਸਿਸਟਮ ਨੂੰ ਮਜ਼ਬੂਤ ਕਰ ਸਕਦੀ ਹੈ।

ਤਕਰੀਬਨ 1,077 ਵਿਅਕਤੀਆਂ ‘ਤੇ ਇਸ ਦਾ ਟ੍ਰਾਇਲ ਕੀਤਾ ਗਿਆ ਜਿਸ ਵਿਚ ਸਾਹਮਣੇ ਆਇਆ ਕਿ ਇਸ ਵੈਕਸੀਨ ਨਾਲ ਉਨ੍ਹਾਂ ਦੇ ਅੰਦਰ ਐਂਟੀਬਾਡੀਜ਼ ਅਤੇ ਚਿੱਟੇ ਬਲੱਡ ਸੈੱਲ ਬਣਦੇ ਹਨ,ਜੋ ਕੋਰੋਨਾਵਾਇਰਸ ਨਾਲ ਲੜ ਸਕਦੇ ਹਨ।

ਯੂਕੇ ਪਹਿਲਾਂ ਹੀ ਵੈਕਸੀਨ ਦੀਆਂ 100 ਮਿਲੀਅਨ ਡੋਜ਼ ਦਾ ਆਰਡਰ ਦੇ ਚੁੱਕਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)