You’re viewing a text-only version of this website that uses less data. View the main version of the website including all images and videos.
ਸਿਰੋਂ ਜੁੜੀਆਂ ਬੱਚੀਆਂ ਦਾ ਇੰਝ ਹੋਇਆ ‘ਪਹਿਲਾ ਅਜਿਹਾ’ ਸਫ਼ਲ ਆਪਰੇਸ਼ਨ
ਪ੍ਰਕਾਸ਼ਿਤ
ਸਰੀਰਕ ਤੌਰ 'ਤੇ ਜੁੜੇ ਜੌੜਿਆਂ ਨੂੰ 18 ਘੰਟੇ ਦੀ ਗੰਭੀਰ ਸਰਜਰੀ ਤੋਂ ਬਾਅਦ ਵੱਖ ਕੀਤਾ ਗਿਆ, ਅਰਵੀਨਾ ਅਤੇ ਪਰੈਫੀਨਾ ਦਾ ਪੈਦਾਇਸ਼ੀ ਸਿਰ ਜੁੜਿਆ ਹੋਇਆ ਸੀ। ਇਟਲੀ ਦੇ ਇੱਕ ਹਸਪਤਾਲ ਵਿੱਚ ਇਹ ਆਪਰੇਸ਼ਨ ਹੋਇਆ, ਜਿਸ ਵਿੱਚ ਕਰੀਬ 30 ਡਾਕਟਰ ਤੇ ਨਰਸਾਂ ਸ਼ਾਮਲ ਸਨ ਅਤੇ ਆਪਰੇਸ਼ਨ ਦੀ ਤਿਆਰੀ ਲਈ ਇੱਕ ਸਾਲ ਲਿਆ।
ਬੱਚੀਆਂ ਦੀਆਂ ਖ਼ੂਨ ਦੀਆਂ ਨਾੜੀਆਂ ਅਤੇ ਖੋਪਰੀ ਦਾ ਬਹੁਤਾ ਹਿੱਸਾ ਸਾਂਝਾ ਸੀ, ਅਜਿਹਾ ਪਹਿਲੀ ਵਾਰ ਹੋਇਆ ਜਦੋਂ ਇਸ ਤਰ੍ਹਾਂ ਜੁੜੇ ਜੌੜਿਆਂ ਨੂੰ ਸਫ਼ਲ ਆਪਰੇਸ਼ਨ ਕਰਕੇ ਵੱਖ ਕੀਤਾ ਗਿਆ ਹੋਵੇ।
ਪੈਦਾ ਹੋਣ ਤੋਂ ਬਾਅਦ ਇਨ੍ਹਾਂ ਦੇ ਕਈ ਆਪਰੇਸ਼ਨ ਹੋਏ ਪਰ ਡਾਕਟਰਾਂ ਨੂੰ ਆਸ ਹੈ ਕਿ ਇਹ ਆਖ਼ਰੀ ਹੋਵੇਗਾ ਅਤੇ ਇਹ ਪੂਰੀ ਤਰ੍ਹਾਂ ਆਮ ਜ਼ਿੰਦਗੀ ਗੁਜ਼ਾਰ ਸਕਣਗੀਆਂ।