ਕੋਰੋਨਾ ਦੇ ਦੌਰ 'ਚ ਮੈਕਸੀਕੋ ਦੇ ਨਸ਼ਾ ਤਸਕਰ ਕਿਵੇਂ ਕਰ ਰਹੇ ਲੋਕਾਂ ਦੀ ਮਦਦ

ਪ੍ਰਕਾਸ਼ਿਤ

ਮੈਕਸੀਕੋ ਦਾ ਸਭ ਤੋਂ ਵੱਡਾ ਅਪਰਾਧਿਕ ਸਮੂਹ ਹੈ, ਸਿਨਾਲੋਆ ਗਿਰੋਹ। ਇਹ ਹੈਰੋਇਨ ਵਰਗੇ ਡਰੱਗਜ਼ ਦੀ ਸਪਲਾਈ ਕਰਕੇ ਪੈਸੇ ਕਮਾਉਂਦੇ ਨੇ… ਗਿਰੋਹ ਦਾ ਨਾਮ ਖੇਤੀ ਲਈ ਮਸ਼ਹੂਰ ਸਿਨਾਲੋਆ ਸੂਬੇ 'ਤੇ ਪਿਆ ਹੈ ਪਰ ਇਹ ਗਿਰੋਹ ਵੱਡੇ ਪੱਧਰ ਤੇ ਹਥਿਆਰਾਂ ਦੀ ਤਸਕਰੀ ਵੀ ਕਰਦਾ ਹੈ, ਜਿਸ ਨਾਲ ਹਜ਼ਾਰਾਂ ਜ਼ਿੰਦਗੀਆਂ ਤਬਾਹ ਹੋਈਆਂ ਨੇ…

ਇਹ ਘਰ, ਜਿਸ ਨੂੰ ਨਸ਼ਾ ਤੇ ਹਥਿਆਰ ਰੱਖਣ ਲਈ ਵਰਤਿਆ ਜਾਂਦਾ ਹੈ, ਇੱਥੇ ਗਰੀਬਾਂ ਲਈ ਮੱਛੀ, ਚਾਵਲ ਅਤੇ ਟਾਇਲਟ ਰੋਲ ਪੈਕ ਕਰ ਰਹੇ ਨੇ। ਗਿਰੋਹ ਨੇ ਬੀਬੀਸੀ ਨੂੰ ਸ਼ੂਟਿੰਗ ਦੀ ਇਜਾਜ਼ਤ ਦਿੱਤੀ।

ਸਮਾਨ ਤੇ ਆਪਣੇ ਸਰਗਨਾ ਵਾਕੀਨ ਗੁਜ਼ਮੈਨ 'ਅਲ ਚਾਪੋ' ਦੇ ਨਾਮ ਦੀ ਮੋਹਰ ਲਗਾਉਂਦੇ ਹਨ…. ਅਲ ਚਾਪੋ ਇਸ ਵੇਲੇ ਅਮਰੀਕਾ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਗਿਰੋਹ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ ਔਖੇ ਵੇਲਿਆਂ 'ਚ ਮਦਦ ਕਰਦੇ ਆਏ ਹਨ… ਲੌਕਡਾਊਨ ਨੇ ਉਨ੍ਹਾਂ ਨੂੰ ਇੱਕ ਨਵਾਂ ਮੌਕਾ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)