ਕੋਰੋਨਾਵਾਇਰਸ ਨੇ ਸੈਕਸ ਵਰਕਰਾਂ ਦੀ ਕਮਾਈ 'ਤੇ ਇੰਝ ਪਾਇਆ ਅਸਰ

ਪ੍ਰਕਾਸ਼ਿਤ

ਜਿਹੜਾ ਕੰਮ ਸਰੀਰਕ ਨਜ਼ਦੀਕੀ 'ਤੇ ਨਿਰਭਰ ਹੈ ਉਸ 'ਤੇ ਕੋਰੋਨਾਵਾਇਰਸ ਦੀ ਖਾਸੀ ਮਾਰ ਪਈ ਹੈ। ਕੋਈ ਮਦਦ ਨਾ ਹੋਣ ਕਰਕੇ ਦੁਨੀਆਂ ਭਰ ਵਿੱਚ ਸੈਕਸ ਵਰਕਰ ਮੁਸ਼ਕਲਾਂ ਝੱਲ ਰਹੇ ਹਨ।

ਦੁਨੀਆਂ ਭਰ ਵਿੱਚ ਰਾਤ ਨੂੰ ਸੜਕਾਂ ਸੁੰਨੀਆਂ ਹਨ ਪਰ ਯੂਕੇ ਵਿੱਚ ਕੁਝ ਔਰਤਾਂ ਇਸ ਕੰਮ ਲਈ ਬਾਹਰ ਆ ਰਹੀਆਂ ਹਨ। ਇਨ੍ਹਾਂ ਵਿੱਚੋਂ ਜੋ ਗਰੀਬ ਹਨ ਜਾਂ ਕਿਸੇ ਨਸ਼ੇ ਦੀਆਂ ਸ਼ਿਕਾਰ ਹਨ। ਉਨ੍ਹਾਂ ਲਈ ਸੈਕਸ ਵੇਚਣਾ ਹੀ ਕਮਾਈ ਦਾ ਰਾਹ ਹੈ।

ਐਮਸਟਰਡੈਮ ਦਾ ਦੇਹ ਵਪਾਰ ਵਾਲਾ ਇਲਾਕਾ ਆਮ ਤੌਰ 'ਤੇ ਭਰਿਆ ਰਹਿੰਦਾ ਹੈ ਹੁਣ ਦੋ ਮਹੀਨਿਆਂ ਤੋਂ ਬੰਦ ਹੈ।

ਭਾਰਤ 'ਚ ਹਾਲਾਤ ਹੋਰ ਵੀ ਮਾੜੇ ਹਨ, ਸੈਕਸ ਵਰਕਰ ਭੀੜ ਵਾਲੇ ਇਲਾਕਿਆਂ ਵਿੱਚ ਰਹਿੰਦੀਆਂ ਹਨ ਜਿੱਥੇ ਸਮਾਜਿਕ ਦੂਰੀ ਨਾਮੁਮਕਿਨ ਹੈ।

ਯੂਕੇ, ਇਟਲੀ ਤੇ ਨੀਦਰਲੈਂਡਜ਼ ਦੀਆਂ ਸਰਕਾਰਾਂ ਨੇ ਕਿਹਾ ਹੈ ਕਿ ਮੁਸ਼ਕਲਾਂ ਝੱਲ ਰਹੇ ਲੋਕਾਂ ਲਈ ਵਿੱਤੀ ਮਦਦ ਮੌਜੂਦ ਹੈ ਪਰ ਸੈਕਸ ਵਰਕਰ ਆਪਣੇ ਲਈ ਮਦਦ ਮੰਗ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)