You’re viewing a text-only version of this website that uses less data. View the main version of the website including all images and videos.
ਅਮਰੀਕਾ- ਤਾਲਿਬਾਨ ਸਮਝੌਤੇ ਤੋਂ ਅਫ਼ਗਾਨੀ ਔਰਤਾਂ ਨੂੰ ਕਿਸ ਗੱਲ ਦਾ ਡਰ
ਪ੍ਰਕਾਸ਼ਿਤ
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਸ਼ਾਸਨ ਦੌਰਾਨ ਔਰਤਾਂ ਤੇ ਕਈ ਕਿਸਮ ਦੀਆਂ ਪਾਬੰਦੀਆਂ ਸਨ।
ਹੁਣ ਲੰਬੇ ਹਿੰਸਕ ਤਣਾਅ ਤੋਂ ਬਾਅਦ ਅਮਰੀਕਾ ਤੇ ਤਾਲਿਬਾਨ ਦਰਮਿਆਨ ਕਤਰ ਦੀ ਰਾਜਧਾਨੀ ਦੋਹਾ ਵਿੱਚ ਇੱਕ ਸਮਝੌਤਾ ਹੋਇਆ ਹੈ।ਜਿਸ ਮੁਤਾਬਕ ਤਾਲਿਬਾਨ ਹਿੰਸਕ ਕਾਰਵਾਈਆਂ ਬੰਦ ਕਰੇਗਾ।
ਤਾਲਿਬਾਨ ਨੇ ਇਸਲਾਮੀ ਕਾਨੂੰਨ ਮੁਤਾਬਕ ਔਰਤਾਂ ਦੀ ਸਿੱਖਿਆ ਤੇ ਪੜ੍ਹਾਈ ਬਾਰੇ ਵੀ ਨਰਮੀ ਰੁੱਖ ਅਪਣਾਇਆ ਹੈ।ਹਾਲਾਂਕਿ ਔਰਤਾਂ ਵਿੱਚ ਇਸ ਬਾਰੇ ਤੌਖ਼ਲੇ ਹਨ।