ਆਸਟਰੇਲੀਆ ਅੱਗ: ਹੈਲੀਕਾਪਟਰ ਰਾਹੀਂ ਜਾਨਵਰਾਂ ਲਈ ਸੁੱਟੀਆਂ ਗਾਜਰਾਂ ਤੇ ਸ਼ੱਕਰਕੰਦੀ

ਪ੍ਰਕਾਸ਼ਿਤ

ਆਸਟਰੇਲੀਆ ਦੇ ਜੰਗਲਾਂ ’ਚ ਲੱਗੀ ਅੱਗ ’ਚੋਂ ਜਾਨਵਰ ਉਭਰਨ ਦੋ ਕੋਸ਼ਿਸ਼ ਕਰ ਰਹੇ ਹਨ। ਨਿਊ ਸਾਊਥ ਵੇਲਜ਼ ਵਿੱਚ ਜਾਨਵਰਾਂ ਨੂੰ ਅਸਮਾਨ ਤੋਂ ਮਦਦ ਦੇ ਹੱਥ ਅੱਗੇ ਆਏ।

ਹੈਲੀਕਾਪਟਰ ਤੋਂ ਕਰੀਬ 2 ਹਜ਼ਾਰ ਕਿਲੋ ਗਾਜਰਾਂ ਅਤੇ ਸ਼ੱਕਰਕੰਦੀ ਸੁੱਟੀ ਗਈ। ਇਸ ਤੋਂ ਇਲਾਵਾ ਅਣਗਿਣਤ ਜਾਨਵਰਾਂ ਨੇ ਇਸ ਅੱਗ ’ਚ ਆਪਣੀ ਜਾਨ ਗੁਆ ਦਿੱਤੀ ਹੈ। ਇੱਥੋਂ ਤੱਕ ਲੋਕਾਂ ਨੂੰ ਆਪਣੇ ਕਈ ਜਾਨਵਰਾਂ ਨੂੰ ਅੱਗ ਦੇ ਗੰਭੀਰ ਜਖ਼ਮਾਂ ਕਾਰਨ ਖ਼ੁਦ ਮਾਰਨਾ ਪਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)