ਮਿਲੋ ਭਾਰਤ ਦੀ ‘ਗ੍ਰੇਟਾ ਥਨਬਰਗ’, 11 ਸਾਲਾ ਰਿਦਿਮਾ ਪਾਂਡੇ ਨੂੰ

ਪ੍ਰਕਾਸ਼ਿਤ

ਨਿਊਯਾਰਕ ਵਿੱਚ ਜਲਵਾਯੂ ਪਰਿਵਰਤਨ ਨੂੰ ਲੈ ਕੇ ਹੋਏ ਸੰਲੇਮਨ ’ਚ 16 ਨੌਜਵਾਨਾਂ ਨੇ ਸਰਕਾਰਾਂ ਖ਼ਿਲਾਫ਼ ਸੰਯੁਕਤ ਰਾਸ਼ਟਰ ’ਚ ਸ਼ਿਕਾਇਤ ਦਰਜ ਕਰਵਾਈ ਹੈ। ਇਨ੍ਹਾਂ 16 ਨੌਜਵਾਨਾ ‘ਚ 11 ਸਾਲਾ ਰਿਦਿਮਾ ਪਾਂਡੇ ਵੀ ਸ਼ਾਮਲ ਹੈ। ਰਿਦਿਮਾ ਹਰੀਦੁਆਰ ਦੀ ਰਹਿਣ ਵਾਲੀ ਹੈ।

ਅੱਠਵੀਂ ਕਲਾਸ ਵਿੱਚ ਪੜ੍ਹ ਰਹੀ ਰਿਦਿਮਾ ਨੂੰ ਉਮੀਦ ਹੈ ਕਿ ਸਾਰੇ ਨੇਤਾ ਜਲਵਾਯੂ ਪਰਿਵਰਤਨ ਵੱਲ ਧਿਆਨ ਦੇਣਗੇ।

ਰਿਦਿਮਾ ਮੰਨਦੀ ਹੈ ਰਕਿ ਸਰਕਾਰ ਸਵੱਛ ਭਾਰਤ ਅਭਿਆਨ, ਗੰਗਾ ਦੀ ਸਫ਼ਾਈ ਵਰਗੇ ਕਦਮ ਚੁੱਕ ਰਹੀ ਹੈ ਪਰ ਸਰਕਾਰ ਨੂੰ ਸਖ਼ਤੀ ਨਾਲ ਕਦਮ ਚੁੱਕਣ ਦੀ ਲੋੜ ਹੈ।

ਰਿਦਿਮਾ ਦਾ ਕਹਿਣਾ ਹੈ ਕਿ ਉਹ ਆਪਣੇ ਪੱਧਰ 'ਤੇ ਵਾਤਾਵਰਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)