ਜੇ ਤੁਸੀਂ ਬੇਪਰਵਾਹ ਹੋ ਕੇ ਪਲੇਟਫਾਰਮ 'ਤੇ ਖੜੇ ਹੁੰਦੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖੋ

ਪ੍ਰਕਾਸ਼ਿਤ

ਟਬਾਇਸ ਫਰੈਂਚ ਮੌਤ ਦੇ ਮੂੰਹੋਂ ਮੁੜੇ ਜਦੋਂ ਉਹ ਲੰਡਨ ਦੇ ਟਿਊਬ ਸਟੇਸ਼ਨ ’ਤੇ ਖੜੇ ਸਨ ਤਾਂ ਕਿਸੇ ਨੇ ਅਚਾਨਕ ਉਨ੍ਹਾਂ ਨੂੰ ਧੱਕਾ ਮਾਰ ਦਿੱਤਾ।

ਉਨ੍ਹਾਂ ਨੂੰ ਧੱਕਾ ਦੇਣ ਵਾਲਾ ਕਤਲ ਦੀ ਕੋਸ਼ਿਸ਼ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਸੀਸੀਟੀਵੀ ਕੈਮਰੇ ਵਿੱਚ ਇਹ ਸਾਰਾ ਘਟਨਾਕ੍ਰਮ ਕੈਦ ਹੋ ਗਿਆ, ਜੋ ਕਿ ਬੇਹੱਦ ਖ਼ਤਰਨਾਕ ਸੀ। ਫਰੈਂਚ ਦਾ ਕਹਿਣਾ ਹੈ ਕਿ ਹਮੇਸ਼ਾ ਸਾਵਧਾਨ ਰਹੋ ਕਿ ਤੁਹਾਡੇ ਆਸ-ਪਾਸ ਕੀ ਹੋ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)