You’re viewing a text-only version of this website that uses less data. View the main version of the website including all images and videos.
ਸਿੱਧੂ ਮੂਸੇਵਾਲਾ: ਲਾਰੈਂਸ ਬਿਸ਼ਨੋਈ ਦਾ ਕੇਸ ਨਹੀਂ ਲੜ ਰਹੇ ਵਕੀਲ, ਸੁਪਰੀਮ ਕੋਰਟ ਨੇ ਚੇਤਾਵਨੀ ਦਿੱਤੀ
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਲਿਆਂਦੇ ਗਏ ਲਾਰੈਂਸ ਬਿਸ਼ਨੋਈ ਦਾ ਕੇਸ ਲੜਨ ਲਈ ਕੋਈ ਵਕੀਲ ਨਹੀਂ ਮਿਲ ਰਿਹਾ।
ਲਾਰੈਂਸ ਬਿਸ਼ਨੋਈ ਦੇ ਪਿਤਾ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਕਿ ਮਾਨਸਾ ਵਿੱਚ ਕੋਈ ਵਕੀਲ ਉਨ੍ਹਾਂ ਦੇ ਬੇਟੇ ਦਾ ਕੇਸ ਲੜਨ ਨੂੰ ਤਿਆਰ ਨਹੀਂ ਹੈ।
ਖ਼ਬਰ ਏਜੰਸੀ ਪੀਟੀਆਈ ਦੀ ਖ਼ਬਰ ਮੁਤਾਬਕ ਵਕੀਲ ਸੰਗਰਾਮ ਸਿੰਘ ਰਾਹੀਂ ਪਾਈ ਗਈ ਇਸ ਪਟੀਸ਼ਨ ਦੀ ਸੁਣਵਾਈ ਜਸਟਿਸ ਸੂਰਿਆਕਾਂਤ ਅਤੇ ਜੇਬੀ ਪਰਦੀਵਾਲਾ ਨੇ ਕੀਤੀ।
ਦੋ ਜੱਜਾਂ ਦੇ ਬੈਂਚ ਨੇ ਕਿਹਾ ਕਿ ਇਹ ਸਹੀ ਨਹੀਂ ਹੈ ਅਤੇ ਬਿਸ਼ਨੋਈ ਦਾ ਪਰਿਵਾਰ ਹਾਈ ਕੋਰਟ ਤੋਂ ਵਕੀਲ ਦੀ ਮੰਗ ਕਰ ਸਕਦਾ ਹੈ। ਬੈਂਚ ਨੇ ਆਖਿਆ, "ਵਕੀਲ ਕਿਸੇ ਦਾ ਕੇਸ ਲੜਨ ਤੋਂ ਇਨਕਾਰ ਨਹੀਂ ਕਰ ਸਕਦੇ ਅਤੇ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਪੈਨਲ ’ਚੋਂ ਹਟਾਇਆ ਜਾ ਸਕਦਾ ਹੈ।"
29 ਮਈ ਨੂੰ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕੇਸ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਕਿਹਾ ਗਿਆ ਸੀ ਇਸ ਕਤਲਕਾਂਡ ਦਾ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਨਸਾ ਦੇ ਵਕੀਲਾਂ ਵੱਲੋਂ ਬਿਸ਼ਨੋਈ ਦਾ ਬਾਈਕਾਟ ਕੀਤਾ ਗਿਆ ਸੀ।
ਵੀਡੀਓ- ANI/ਰਵਿੰਦਰ ਸਿੰਘ ਰੌਬਿਨ , ਐਡਿਟ- ਸਦਫ਼ ਖ਼ਾਨ