You’re viewing a text-only version of this website that uses less data. View the main version of the website including all images and videos.
ਲੁਧਿਆਣਾ ਦੇ ਫੌਜੀ ਦੀ ਲੇਹ ਵਿਚ ਹਾਦਸੇ ਦੌਰਾਨ ਮੌਤ- 'ਮੈਂ ਧੀਆਂ ਲਈ ਪਿਓ ਕਿੱਥੋਂ ਲਿਆਵਾਂਗੀ'
ਪ੍ਰਕਾਸ਼ਿਤ
ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦੇ ਪਿੰਡ ਸਲੌਦੀ ਸਿੰਘਾਂ ਦੇ ਫੌਜੀ ਸਵਰਨਜੀਤ ਸਿੰਘ ਦੀ ਲੇਹ ਲਦਾਖ 'ਚ ਹਾਦਸੇ ਦੌਰਾਨ ਮੋਤ ਹੋ ਗਈ।
ਮ੍ਰਿਤਕ ਫੌਜੀ ਦਾ ਛੋਟਾ ਭਰਾ ਵੀ ਫੌਜ ਵਿਚ ਸੇਵਾ ਨਿਭਾਅ ਰਿਹਾ ਹੈ।
ਲੇਹ ਲੱਦਾਖ ਵਿੱਚ ਡਿਊਟੀ ਤੋਂ ਪਰਤ ਰਹੇ ਫੌਜੀ ਨੌਜਵਾਨਾਂ ਦੀ ਗੱਡੀ ਬਰਫ਼ ਧਸਣ ਕਾਰਨ ਖੱਡ ਵਿੱਚ ਡਿੱਗ ਗਈ ਸੀ।
ਇਸ ਫੌਜ ਦੀ ਸਰਕਾਰੀ ਗੱਡੀ ਵਿੱਚ ਤਿੰਨ ਜਵਾਨ ਸਵਾਰ ਸਨ। ਇਨ੍ਹਾਂ ਵਿੱਚੋਂ ਸਵਰਨਜੀਤ ਸਿੰਘ ਦੀ ਮੌਤ ਹੋ ਗਈ ਜਦਕਿ ਉਸ ਦੇ ਬਾਕੀ ਦੋ ਸਾਥੀ ਗੰਭੀਰ ਜ਼ਖ਼ਮੀ ਹੋ ਗਏ।
ਸਵਰਨਜੀਤ ਸਿੰਘ ਦੀ ਪਤਨੀ ਅਤੇ ਮਾਂ ਦਾ ਰੌ-ਰੌ ਕੇ ਬੁਰਾ ਹਾਲ ਹੈ।
ਰਿਪੋਰਟ – ਗੁਰਮਿੰਦਰ ਸਿੰਘ, ਐਡਿਟ- ਅਸਮਾ ਹਾਫ਼ਿਜ਼