You’re viewing a text-only version of this website that uses less data. View the main version of the website including all images and videos.
ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਫੜ੍ਹਿਆ ਬਲਦੇਵ ਕੌਣ ਹੈ ਤੇ ਉਸਦੀ ਪੁਲਿਸ ਨੇ ਕੀ ਭੂਮਿਕਾ ਦੱਸੀ
ਪੰਜਾਬ ਪੁਲਿਸ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਦੱਸਿਆ ਕਿ ਹੁਣ ਤੱਕ ਇਸ ਮਾਮਲੇ ਵਿੱਚ 13 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।
ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਲਾਰੈਂਸ ਬਿਸ਼ਨੋਈ ਦੇ ਰਿਮਾਂਡ ਨੂੰ ਪੰਜ ਦਿਨ ਹੋਰ ਵਧਾ ਦਿੱਤਾ ਗਿਆ ਹੈ ਅਤੇ ਇਸ ਕਤਲ ਦਾ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਹੈ। ਪਿਛਲੇ ਸਾਲ ਤੋਂ ਹੀ ਸਿੱਧੂ ਮੁਸੇਵਾਲਾ ਦੇ ਕਤਲ ਲਈ ਸਾਜ਼ਿਸ਼ ਸ਼ੁਰੂ ਹੋਈ ਸੀ।
ਉਨ੍ਹਾਂ ਦੱਸਿਆ ਕਿ ਪੰਜਾਬ ਪੁਲੀਸ ਵੱਲੋਂ ਬੁੱਧਵਾਰ ਨੂੰ ਬਲਦੇਵ ਉਰਫ਼ ਨਿੱਕੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਬਲਦੇਵ ਅਤੇ ਕੇਕੜਾ ਨੇ ਮਿਲ ਕੇ ਰੇਕੀ ਕੀਤੀ ਸੀ। ਬਲਦੇਵ ਹਰਿਆਣਾ ਦੇ ਸਿਰਸਾ ਦਾ ਨਿਵਾਸੀ ਹੈ ਅਤੇ ਉਹ ਸ਼ੂਟਰਾਂ ਦੇ ਸਿੱਧੇ ਸੰਪਰਕ ਵਿੱਚ ਸੀ। ਉਨ੍ਹਾਂ ਉਪਰ ਪਹਿਲਾਂ ਵੀ ਕਈ ਸਾਰੇ ਕੇਸ ਹਨ।
ਉਨ੍ਹਾਂ ਨੇ ਆਖਿਆ ਕਿ ਘੱਟੋ-ਘੱਟ ਤਿੰਨ ਵਾਰ ਸਿੱਧੂ ਮੂਸੇਵਾਲੇ ਦੇ ਕਤਲ ਲਈ ਰੇਕੀ ਕੀਤੀ ਗਈ ਹੈ। 29 ਮਈ ਤੋਂ ਪਹਿਲਾਂ ਵੀ ਹਮਲੇ ਦੀ ਕੋਸ਼ਿਸ਼ ਹੋਈ ਸੀ।
ਉਨ੍ਹਾਂ ਨੇ ਆਖਿਆ ਕਿ ਸਚਿਨ ਬਿਸ਼ਨੋਈ ਵੱਲੋਂ ਕੀਤੀ ਦੇ ਦਾਅਵੇ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਸਨ ਅਤੇ ਇਨ੍ਹਾਂ ਵਿੱਚੋਂ ਕੋਈ ਸਚਾਈ ਨਹੀਂ।
ਉਨ੍ਹਾਂ ਨੇ ਦੱਸਿਆ ਕਿ ਇਸ ਕਤਲ ਤੋਂ ਬਾਅਦ ਕਈ ਹੋਰ ਅਹਿਮ ਜਾਣਕਾਰੀਆਂ ਗੈਂਗਸਟਰਜ਼ ਬਾਰੇ ਪੁਲਿਸ ਨੂੰ ਪ੍ਰਾਪਤ ਹੋਈਆਂ ਹਨ।
ਪੰਜਾਬ ਪੁਲੀਸ ਦੀਆਂ 8-9 ਟੀਮ ਜਾਂਚ ਵਿੱਚ ਲੱਗੀਆਂ ਹੋਈਆਂ ਹਨ।