ਬ੍ਰੈਸਟ ਕੈਂਸਰ ਬਾਰੇ ਇਹ ਵੀਡੀਓ ਔਰਤਾਂ ਹੀ ਨਹੀਂ ਮਰਦ ਵੀ ਦੇਖਣ

ਪ੍ਰਕਾਸ਼ਿਤ

ਪਰਦੇਸ, ਸਹਰ, ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕਰਨ ਵਾਲੀ ਅਦਾਕਾਰਾ ਮਹਿਮਾ ਚੌਧਰੀ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ।

ਅਨੁਪਮ ਖੇਰ ਨੇ ਸੋਸ਼ਲ ਮੀਡੀਆ 'ਤੇ ਮਹਿਮਾ ਦਾ ਵੀਡੀਓ ਸ਼ੇਅਰ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਮਹਿਮਾ ਇਸ ਵੀਡੀਓ ਵਿੱਚ ਦੱਸਦੀ ਹੈ, "ਮੈਨੂੰ ਕੋਈ ਲੱਛਣ ਨਹੀਂ ਸੀ। ਮੈਂ ਹਰ ਸਾਲ ਰੇਗੂਲਰ ਟੈਸਟ ਕਰਵਾਉਂਦੀ ਸੀ। ਇਸੇ ਦੌਰਾਨ ਮੈਨੂੰ ਸਲਾਹ ਮਿਲੀ ਕਿ ਮੈਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ।"

"ਮੈਂ ਜਿਵੇਂ ਹੀ ਇਹ ਸੁਣਿਆ ਬਿਨਾਂ ਕਿਸੇ ਨੂੰ ਨਾਲ ਲਏ ਡਾਕਟਰ ਕੋਲ ਗਈ। ਉੱਥੇ ਡਾਕਟਰ ਨੇ ਮੇਰੀ ਜਾਂਚ ਕੀਤੀ ਅਤੇ ਪਤਾ ਲੱਗਾ ਕਿ ਮੈਨੂੰ ਬ੍ਰੈਸਟ ਕੈਂਸਰ ਹੈ।"

ਆਓ ਇਸ ਵੀਡੀਓ ਰਾਹੀਂ ਜਾਣਦੇ ਹਾਂ ਕਿ ਆਖਰ ਬ੍ਰੈਸਟ ਕੈਂਸਰ ਦੀ ਪਛਾਣ ਕਿਵੇਂ ਕਰੀਏ ਅਤੇ ਇਸ ਬਾਰੇ ਮਰਦਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)