ਸਿੱਧੂ ਮੂਸੇਵਾਲਾ: ਡੀਜੀਪੀ ਨੇ ਦੱਸਿਆ, ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਕੈਨੇਡਾ ਤੋਂ ਇਸ ਸ਼ਖਸ ਨੇ ਲਈ

ਪ੍ਰਕਾਸ਼ਿਤ

ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਉੱਪਰ ਮਾਨਸਾ ਵਿਖੇ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ ਹੈ। ਸ਼ਨੀਵਾਰ ਨੂੰ ਪੰਜਾਬ ਸਰਕਾਰ ਵੱਲੋਂ 424 ਧਾਰਮਿਕ ਰਾਜਨੀਤਕ ਅਤੇ ਪੁਲਿਸ ਅਧਿਕਾਰੀਆਂ ਦੀ ਸੁਰੱਖਿਆ ਵਾਪਸ ਲਈ ਜਾਂ ਘਟਾਈ ਗਈ ਸੀ। ਇਨ੍ਹਾਂ ਵਿੱਚ ਸਿੱਧੂ ਮੂਸੇਵਾਲਾ ਦਾ ਨਾਮ ਵੀ ਸ਼ਾਮਿਲ ਸੀ।

ਸਿੱਧੂ ਮੂਸੇਵਾਲ ਕਤਲ ਮਾਮਲੇ ਵਿਚ ਡੀਜੀਪੀ ਦਾ ਦਾਅਵਾ:-

-ਅੱਜ ਮਾਨਸਾ ਵਿਚ ਸੁਭਦੀਪ ਸਿੰਘ ਸਿੱਧੂ ਆਪਣੇ ਸਾਥੀਆਂ ਨਾਲ ਘਰੋਂ ਬਾਹਰ 4.30 ਉੱਤੇ ਦੋ ਸਾਥੀਆਂ ਨਾਲ ਨਿਕਲੇ

-ਕਰੀਬ 5.30 ਇਨ੍ਹਾਂ ਉੱਤੇ ਜਵਾਹਰਕੇ ਪਿੰਡ ਕੋਲ ਹਮਲਾ ਹੋਇਆ

-ਮੈਨੇਜਰ ਸ਼ਗਨਪ੍ਰੀਤ ਦਾ ਨਾਮ ਮਿੱਠੂਖੇੜਾ ਕਤਲ ਕੇਸ ਵਿਚ ਆਇਆ ਸੀ, ਉਹ ਇਸ ਸਮੇਂ ਬਾਹਰ ਹੈ।

-ਇਸ ਕੇਸ ਵਿਚ ਲਾਰੈਂਸ਼ ਬਿਸ਼ਨੋਈ ਗੈਂਗ ਦਾ ਹੱਥ ਹੈ, ਜਿਸ ਦੀ ਕੈਨੇਡਾ ਤੋਂ ਲੱਕੀ ਨੇ ਜਿਮੇਵਾਰੀ ਲ਼ਈ ਹੈ।

-ਸਿੱਧੂ ਮੂਸੇਵਾਲਾ ਕੋਲ 4 ਸੁਰੱਖਿਆ ਗਾਰਡ ਸਨ, ਜਿੰਨ੍ਹਾਂ ਵਿਚੋ 2 ਘੱਲੂਘਾਰਾ ਦਿਵਸ ਕਾਰਨ ਵਾਪਸ ਲਏ ਗਏ ਹਨ

-ਘਰੋਂ ਜਾਣ ਸਮੇਂ ਸਿੱਧੂ ਆਪਣੇ ਨਾਲ ਸੁਰੱਖਿਆ ਕਰਮੀ ਨਹੀਂ ਲੈ ਗਏ ਨਾ ਹੀ ਆਪਣੀ ਬੁਲਟ ਪਰੂਫ਼ ਗੱਡੀ ਵਿਚ ਗਏ

-ਮੁੱਖ ਮੰਤਰੀ ਦੇ ਹੁਕਮਾਂ ਉੱਤੇ ਐੱਸਆਈਟੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ

-ਵਾਰਦਾਤ ਵਾਲੀ ਥਾਂ ਉੱਤੇ ਚੱਲੀਆਂ ਗੋਲੀਆਂ ਦੇ 30 ਖਾਲੀ ਖੋਲ੍ਹ ਮਿਲੇ ਹਨ, ਜੋ ਤਿੰਨ ਵੱਖਰੇ ਵੱਖਰੇ ਹਥਿਆਰਾਂ ਦੇ ਹਨ

-ਹਮਲੇ ਵਿਚ 9 ਐੱਮਐੱਮ ਅਤੇ 4 ਐੱਮਐੱਮ ਦੇ ਖੋਲ੍ਹ ਬਰਾਮਦ ਕੀਤੇ ਗਏ ਹਨ

-ਮਾਨਸਾ ਬਠਿੰਡਾ ਦੇ ਐੱਸ਼ਐੱਸਪੀ ਅਤੇ ਬਠਿੰਡਾ ਰੇਜ ਦੇ ਆਈਜੀ ਤਫਤੀਸ਼ ਸ਼ੁਰੂ ਕਰ ਚੁੱਕ ਹਨ ਤੇ ਉੱਥੇ ਹੀ ਕੈਂਪ ਕਰ ਰਹੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)